ਕੌਫ਼ੀ (Coffee)

ਕੌਫ਼ੀ ਅਮਰੀਕਾ ਦੀ ਆਬਾਦੀ ਵਿੱਚ ਐਂਟੀਔਕਸੀਡੈਂਟਾਂ ਦੇ ਮੁੱਖ ਸ੍ਰੋਤਾਂ ਵਿੱਚੋਂ ਇੱਕ ਹੈ।

ਸੰਜਮ ਨਾਲ ਕੌਫ਼ੀ ਪੀਣ ਦੇ ਸੰਭਾਵੀ ਸਿਹਤ ਲਾਭਾਂ ਵਿੱਚ ਇਹ ਸ਼ਾਮਲ ਹਨ: ਦੂਜੀ ਕਿਸਮ ਦੇ ਸ਼ੂਗਰ ਤੋਂ ਬਚਾਉਣਾ, ਪਾਰਕਿਨਸਨ ਦੀ ਬਿਮਾਰੀ ਨੂੰ ਰੋਕਣਾ, ਲੀਵਰ ਕੈਂਸਰ ਦੇ ਜੋਖਿਮ ਨੂੰ ਘੱਟ ਕਰਨਾ, ਲੀਵਰ ਦੀ ਬਿਮਾਰੀ ਨੂੰ ਰੋਕਣਾ ਅਤੇ ਦਿਲ ਦੀ ਤੰਦਰੁਸਤੀ ਨੂੰ ਵਧਾਉਣਾ।

ਕੌਫ਼ੀ ਬਾਰੇ ਹੋਰ ਪੜ੍ਹੋ।

ਕੌਫ਼ੀ ਪੀਣ ਨਾਲ ਸਿਹਤ ਨੂੰ ਹੋਣ ਵਾਲੇ ਲਾਭ ਅਤੇ ਜੋਖਿਮ

 • ਪੰਜ ਲਾਭ
 • ਪੋਸ਼ਣ
 • ਜੋਖਿਮ
 • ਸਾਰ

ਜਦੋਂ ਲੋਕ ਕੌਫ਼ੀ ਬਾਰੇ ਸੋਚਦੇ ਹਨ, ਤਾਂ ਉਹ ਆਮ ਤੌਰ ‘ਤੇ ਇਸਦੀ ਊਰਜਾ ਪ੍ਰਦਾਨ ਕਰਨ ਦੀ ਸਮਰੱਥਾ ‘ਤੇ ਵਿਚਾਰ ਕਰਦੇ ਹਨ। ਹਾਲਾਂਕਿ, ਕੁੱਝ ਅਧਿਐਨਾਂ ਦੇ ਅਨੁਸਾਰ, ਇਹ ਕੁੱਝ ਹੋਰ ਮਹੱਤਵਪੂਰਨ ਸਿਹਤ ਲਾਭ ਵੀ ਪ੍ਰਦਾਨ ਕਰਦੀ ਹੈ ਜਿਵੇਂ ਕਿ ਲੀਵਰ ਕੈਂਸਰ, ਦੂਜੀ ਕਿਸਮ ਦੇ ਸ਼ੂਗਰ ਅਤੇ ਦਿਲ ਦੇ ਫੇਲ ਹੋਣ ਦੇ ਜੋਖਿਮ ਨੂੰ ਘੱਟ ਕਰਨਾ।

ਮਾਹਰਾਂ ਦਾ ਅੰਦਾਜ਼ਾ ਹੈ ਕਿ ਸੰਸਾਰ ਭਰ ਵਿੱਚ ਲੋਕ ਰੋਜ਼ਾਨਾ 2.25 ਬਿਲੀਅਨ ਕੌਫ਼ੀ ਦੇ ਕੱਪ ਪੀਂਦੇ ਹਨ।

ਖੋਜਕਾਰੀਆਂ ਨੇ ਕਈ ਸਿਹਤ ਸਥਿਤੀਆਂ ਜਿਵੇਂ ਕਿ ਸ਼ੂਗਰ, ਦਿਲ ਸੰਬੰਧੀ ਬਿਮਾਰੀ, ਆਂਤੜੀ ਵਿੱਚ ਸੋਜ਼ਸ਼ ਅਤੇ ਲੀਵਰ ਦੀ ਬਿਮਾਰੀ ਵਿੱਚ ਕੌਫ਼ੀ ਪੀਣ ਦੇ ਲਾਭਾਂ ਦਾ ਅਧਿਐਨ ਕੀਤਾ ਹੈ। ਇਨ੍ਹਾਂ ਵਿੱਚੋਂ ਕੁੱਝ ਦਾਅਵਿਆਂ ਦਾ ਸਮਰਥਨ ਕੀਤਾ ਜਾ ਸਕਦਾ ਹੈ ਪਰ ਸਾਰਿਆਂ ਦਾ ਨਹੀਂ।

ਕੌਫ਼ੀ ਵਿੱਚ ਕਈ ਲਾਭਦਾਇਕ ਪੌਸ਼ਟਿਕ ਤੱਤ ਸ਼ਾਮਲ ਹੁੰਦੇ ਹਨ, ਜਿਨ੍ਹਾਂ ਵਿੱਚ ਰਿਬੋਫਲੈਵਿਨ (ਵਿਟਾਮਿਨ B-2), ਨਾਇਸਿਨ (ਵਿਟਾਮਿਨ B-3), ਮੈਗਨੀਸ਼ੀਅਮ, ਪੋਟਾਸ਼ਿਅਮ ਅਤੇ ਫੈਨੋਲਿਕ ਦੇ ਵੱਖ-ਵੱਖ ਮਿਸ਼ਰਣ ਜਾਂ ਐਂਟੀਔਕਸੀਡੈਂਟ ਮੌਜੂਦ ਹੁੰਦੇ ਹਨ। ਕੁੱਝ ਮਾਹਰ ਸਲਾਹ ਦਿੰਦੇ ਹਨ ਕਿ ਕੌਫ਼ੀ ਵਿੱਚ ਇਹ ਅਤੇ ਕੁੱਝ ਹੋਰ ਤੱਤ ਵੱਖ-ਵੱਖ ਤਰੀਕਿਆਂ ਨਾਲ ਮਨੁੱਖ ਦੇ ਸਰੀਰ ਲਈ ਲਾਭਦਾਇਕ ਹੋ ਸਕਦੇ ਹਨ।

ਇਹ ਲੇਖ ਕੌਫ਼ੀ ਪੀਣ ਦੇ ਸਿਹਤ ਲਾਭਾਂ, ਉਹਨਾਂ ਲਾਭਾਂ ਦਾ ਸਮਰਥਨ ਕਰਨ ਵਾਲੇ ਸਬੂਤ ਅਤੇ ਕੌਫ਼ੀ ਪੀਣ ਦੇ ਜ਼ੋਖ਼ਮਾਂ ਨੂੰ ਦੇਖਦਾ ਹੈ।

ਕੌਫ਼ੀ ਪੀਣ ਦੇ ਪੰਜ ਲਾਭ

ਕੌਫ਼ੀ ਪੀਣ ਦੇ ਸੰਭਾਵੀ ਸਿਹਤ ਲਾਭਾਂ ਵਿੱਚ ਇਹ ਸ਼ਾਮਲ ਹਨ:

 • ਦੂਜੀ ਕਿਸਮ ਦੇ ਸ਼ੂਗਰ, ਪਾਰਕਿਨਸਨ ਦੀ ਬਿਮਾਰੀ, ਲੀਵਰ ਦੀ ਬਿਮਾਰੀ ਅਤੇ ਲੀਵਰ ਕੈਂਸਰ ਤੋਂ ਬਚਾਅ
 • ਦਿਲ ਦੀ ਤੰਦਰੁਸਤੀ ਨੂੰ ਵਧਾਉਣਾ

ਅਸੀਂ ਹੇਠਾਂ ਦਿੱਤੇ ਭਾਗਾਂ ਵਿੱਚ, ਇਨ੍ਹਾਂ ਲਾਭਾਂ ਦਾ ਹੋਰ ਵਿਸਤਾਰ ਨਾਲ ਵਰਣਨ ਕਰਦੇ ਹਾਂ।

 1. ਕੌਫ਼ੀ ਅਤੇ ਸ਼ੂਗਰ

ਕੌਫ਼ੀ ਦੂਜੀ ਕਿਸਮ ਦੇ ਸ਼ੂਗਰ ਅਤੇ ਕੁੱਝ ਹੋਰ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ।

ਕੌਫ਼ੀ ਦੂਜੀ ਕਿਸਮ ਦੇ ਸ਼ੂਗਰ ਤੋਂ ਸੁਰੱਖਿਆ ਕਰ ਸਕਦੀ ਹੈ।

2014 ਵਿੱਚ, ਖੋਜਕਾਰੀਆਂ ਨੇ 48,000 ਤੋਂ ਵੱਧ ਲੋਕਾਂ ਦਾ ਡੇਟਾ ਇਕੱਤਰ ਕੀਤਾ ਅਤੇ ਪਾਇਆ ਕਿ ਜਿਨ੍ਹਾਂ ਨੇ 4 ਸਾਲਾਂ ਵਿੱਚ ਰੋਜ਼ਾਨਾ ਘੱਟ ਤੋਂ ਘੱਟ ਇੱਕ ਕੱਪ ਕੌਫ਼ੀ ਦਾ ਸੇਵਨ ਕੀਤਾ ਉਨ੍ਹਾਂ ਵਿੱਚ ਦੂਜੀ ਕਿਸਮ ਦੇ ਸ਼ੂਗਰ ਦਾ ਜੋਖਿਮ ਉਨ੍ਹਾਂ ਲੋਕਾਂ ਨਾਲੋਂ 11% ਘੱਟ ਸੀ ਜਿਨ੍ਹਾਂ ਨੇ ਆਪਣੇ ਸੇਵਨ ਵਿੱਚ ਵਾਧਾ ਨਹੀਂ ਕੀਤਾ।

ਸਾਲ 2017 ਦੇ ਮੈਟਾ-ਵਿਸ਼ਲੇਸ਼ਣ ਤੋਂ ਇਹ ਸਿੱਟਾ ਕੱਢਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਰੋਜ਼ਾਨਾ ਕੈਫੀਨੇਟਡ ਜਾਂ ਡੀਕੈਫੀਨੇਟਡ ਕੌਫ਼ੀ ਦੇ ਚਾਰ ਤੋਂ ਛੇ ਕੱਪ ਪੀਤੇ ਉਨ੍ਹਾਂ ਵਿੱਚ ਆਹਾਰ ਪਾਚਨ ਦੀ ਬਿਮਾਰੀ ਦਾ ਖ਼ਤਰਾ ਘੱਟ ਪਾਇਆ ਗਿਆ, ਜਿਸ ਵਿੱਚ ਦੂਜੀ ਕਿਸਮ ਦਾ ਸ਼ੂਗਰ ਵੀ ਸ਼ਾਮਲ ਸੀ।

 1. ਕੌਫ਼ੀ ਅਤੇ ਪਾਰਕਿਨਸਨ ਦੀ ਬਿਮਾਰੀ

ਵੱਖ-ਵੱਖ ਅਧਿਐਨਾਂ ਤੋਂ ਪਤਾ ਚਲਦਾ ਹੈ ਕਿ ਕੌਫ਼ੀ ਅਤੇ ਹੋਰ ਪੀਣ ਵਾਲੇ ਪਦਾਰਥਾਂ ਵਿੱਚ ਮੌਜੂਦ ਕੈਫ਼ੀਨ, ਪਾਰਕਿਨਸਨ ਦੀ ਬਿਮਾਰੀ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ।

ਇੱਕ ਟੀਮ ਨੇ ਅਧਿਐਨ ਕੀਤਾ ਹੈ ਕਿ ਜਿਹੜੇ ਲੋਕ ਰੋਜ਼ਾਨਾ ਚਾਰ ਤੋਂ ਵੱਧ ਕੱਪ ਕੌਫ਼ੀ ਪੀਂਦੇ ਹਨ ਉਨ੍ਹਾਂ ਵਿੱਚ ਪਾਰਕਿਨਸਨ ਦਾ ਜੋਖਿਮ ਉਨ੍ਹਾਂ ਲੋਕਾਂ ਦੀ ਤੁਲਨਾ ਵਿੱਚ ਪੰਜ ਗੁਣਾ ਘੱਟ ਹੁੰਦਾ ਹੈ ਜੋ ਅਜਿਹਾ ਨਹੀਂ ਕਰਦੇ ਹਨ।

ਇਸ ਤੋਂ ਇਲਾਵਾ, 2012 ਦੇ ਇੱਕ ਅਧਿਐਨ ਅਨੁਸਾਰ, ਕੌਫ਼ੀ ਵਿੱਚ ਮੌਜੂਦ ਕੈਫ਼ੀਨ, ਲੋਕਾਂ ਵਿੱਚ ਪਾਰਕਿਨਸਨ ਦੇ ਲੱਛਣਾਂ ਨੂੰ ਕਾਬੂ ਕਰਨ ਵਿੱਚ ਮਦਦ ਕਰ ਸਕਦਾ ਹੈ।

2017 ਦੇ ਮੈਟਾ-ਵਿਸ਼ੇਲਸ਼ਣ ਦੇ ਨਤੀਜਿਆਂ ਨੇ ਉਨ੍ਹਾਂ ਲੋਕਾਂ ਵਿੱਚ ਵੀ ਕੌਫ਼ੀ ਦੇ ਸੇਵਨ ਅਤੇ ਪਾਰਿਕਨਸਨ ਬਿਮਾਰੀ ਦੇ ਘੱਟ ਜੋਖਿਮ ਵਿਚਕਾਰ ਇੱਕ ਸੰਬੰਧ ਦੱਸਿਆ ਹੈ ਜੋ ਸਿਗਰਟਨੋਸ਼ੀ ਕਰਦੇ ਹਨ। ਇਸ ਟੀਮ ਨੇ ਇਹ ਵੀ ਪਾਇਆ ਹੈ ਕਿ ਜਿਹੜੇ ਲੋਕ ਕੌਫ਼ੀ ਪੀਂਦੇ ਹਨ ਉਨ੍ਹਾਂ ਵਿੱਚ ਅਲਜਾਈਮਰ ਵਰਗੀ ਮਾਨਸਿਕ ਬਿਮਾਰੀ ਅਤੇ ਡਿਪ੍ਰੈਸ਼ਨ ਦੇ ਹੋਣ ਦੀ ਘੱਟ ਸੰਭਾਵਨਾ ਹੁੰਦੀ ਹੈ।

ਹਾਲਾਂਕਿ, ਇਹ ਸਾਬਤ ਕਰਨ ਲਈ ਕੋਈ ਪੱਕਾ ਸਬੂਤ ਨਹੀਂ ਸੀ ਕਿ ਡੀਕੈਫੀਨੇਟਿਡ ਕੌਫ਼ੀ ਦੇ ਸੇਵਨ ਨਾਲ ਪਰਕਿਨਸਨ ਬਿਮਾਰੀ ਨੂੰ ਰੋਕਣ ਵਿੱਚ ਮਦਦ ਮਿਲੇਗੀ।

 1. ਕੌਫ਼ੀ ਅਤੇ ਲੀਵਰ ਕੈਂਸਰ

ਇਟਲੀ ਦੇ ਖੋਜਕਾਰੀਆਂ ਨੇ ਪਾਇਆ ਕਿ ਕੌਫ਼ੀ ਦੇ ਸੇਵਨ ਨਾਲ ਲੀਵਰ ਕੈਂਸਰ ਦਾ ਜੋਖਿਮ 40% ਤੱਕ ਘੱਟ ਜਾਂਦਾ ਹੈ। ਕੁੱਝ ਨਤੀਜਿਆਂ ਵਿੱਚ ਇਹ ਪਤਾ ਲੱਗਿਆ ਹੈ ਕਿ ਜਿਹੜੇ ਲੋਕ ਰੋਜ਼ਾਨਾ ਤਿੰਨ ਕੱਪ ਕੌਫ਼ੀ ਪੀਂਦੇ ਹਨ ਉਨ੍ਹਾਂ ਵਿੱਚ ਲੀਵਰ ਕੈਂਸਰ ਦਾ ਜੋਖਿਮ 50% ਘੱਟ ਹੋ ਸਕਦਾ ਹੈ।

ਇਸ ਤੋਂ ਇਲਾਵਾ, 2019 ਦੀ ਇੱਕ ਸਾਹਿਤਕ ਸਮੀਖਿਆ ਤੋਂ ਇਹ ਸਾਹਮਣੇ ਆਇਆ ਕਿ “ਕੌਫ਼ੀ ਪੀਣ ਨਾਲ ਲੀਵਰ ਕੈਂਸਰ ਨੂੰ ਘੱਟ ਕੀਤਾ ਜਾ ਸਕਦਾ ਹੈ।”

 1. ਕੌਫ਼ੀ ਅਤੇ ਹੋਰ ਲੀਵਰ ਸੰਬੰਧੀ ਬਿਮਾਰੀਆਂ

2017 ਦੇ ਇੱਕ ਮੈਟਾ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਕਿ ਕਿਸੇ ਵੀ ਤਰ੍ਹਾਂ ਦੀ ਕੌਫ਼ੀ ਦੇ ਸੇਵਨ ਨਾਲ ਲੀਵਰ ਕੈਂਸਰ, ਨੋਨਐਲਕੋਹਲਿਕ ਫੈਟੀ ਲੀਵਰ ਬਿਮਾਰੀ ਅਤੇ ਸਿਰੋਸਿਸ ਦਾ ਜੋਖਿਮ ਘੱਟ ਹੁੰਦਾ ਹੈ।

ਜਿਹੜੇ ਲੋਕ ਕੌਫ਼ੀ ਦਾ ਸੇਵਨ ਕਰਦੇ ਹਨ ਉਨ੍ਹਾਂ ਵਿੱਚ ਪਿੱਤੇ ਦੀ ਪਥਰੀ ਦੀ ਬਿਮਾਰੀ ਦਾ ਜੋਖਿਮ ਵੀ ਘੱਟ ਹੁੰਦਾ ਹੈ।

2014 ਵਿੱਚ, ਖੋਜਕਾਰੀਆਂ ਨੇ ਪ੍ਰਾਇਮਰੀ ਸਕਲੋਰਸਿੰਗ ਕੋਲੰਜਾਈਟਿਸ (ਪੀ.ਐੱਸ.ਸੀ) ਅਤੇ ਪ੍ਰਾਇਮਰੀ ਬਿਲੀਏਰੀ ਸਿਰੋਸਿਸ (ਪੀ.ਬੀ.ਸੀ) ਨਾਲ ਪੀੜਿਤ ਲੋਕਾਂ ਵਿੱਚ ਕੌਫ਼ੀ ਦੇ ਸੇਵਨ ਦਾ ਅਧਿਐਨ ਕੀਤਾ। ਇਹ ਆਟੋਇਮਊਨ ਸਥਿਤੀਆਂ ਹਨ ਜੋ ਲੀਵਰ ਵਿੱਚ ਪਿੱਤ-ਨਾਲੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ।

ਉਹਨਾਂ ਨੇ ਦੇਖਿਆ ਕਿ ਪੀ.ਐੱਸ.ਸੀ ਨਾਲ ਪੀੜਿਤ ਲੋਕਾਂ ਵਿੱਚ, ਉਨ੍ਹਾਂ ਲੋਕਾਂ ਦੇ ਮੁਕਾਬਲੇ ਘੱਟ ਵੱਧ ਸੰਭਾਵਨਾ ਸੀ ਜੋ ਇਸ ਸਥਿਤੀ ਨਾਲ ਪੀੜਿਤ ਨਹੀਂ ਸਨ। ਇੱਥੇ ਸੁਝਾਅ ਦੇਣ ਲਈ ਕੋਈ ਸਬੂਤ ਨਹੀਂ ਸੀ ਕਿ ਕੌਫ਼ੀ ਦਾ ਸੇਵਨ ਪੀ.ਬੀ.ਸੀ ਨਾਲ ਪੀੜਿਤ ਜਾਂ ਇਸ ਤੋਂ ਬਿਨਾਂ ਲੋਕਾਂ ਵਿੱਚ ਵੱਖਰਾ ਸੀ।

ਇਸ ਤੋਂ ਇਲਾਵਾ, 2014 ਦੇ ਇੱਕ ਅਧਿਐਨ ਵਿੱਚ ਕੌਫ਼ੀ ਦੇ ਸੇਵਨ ਅਤੇ ਨੋਨਵਾਇਰਲ ਹੈਪੇਟਾਈਟਸ-ਸੰਬੰਧੀ ਸਿਰੋਸਿਸ ਤੋਂ ਮਰਨ ਦੇ ਜੋਖਿਮ ਵਿਚਕਾਰ ਸੰਬੰਧ ਦਾ ਪਤਾ ਲਗਾਇਆ ਗਿਆ। ਖੋਜਕਾਰੀਆਂ ਨੇ ਸੁਝਾਅ ਦਿੱਤਾ ਕਿ ਕੌਫ਼ੀ ਦੇ ਰੋਜ਼ਾਨਾ ਦੋ ਤੋਂ ਜ਼ਿਆਦਾ ਕੱਪ ਪੀਣ ਨਾਲ ਜੋਖਿਮ 66%  ਘੱਟ ਹੋ ਸਕਦਾ ਹੈ।

 1. ਕੌਫ਼ੀ ਅਤੇ ਦਿਲ ਦੀ ਤੰਦਰੁਸਤੀ

2012 ਦੇ ਇੱਕ ਅਧਿਐਨ ਤੋਂ ਪਤਾ ਚਲਿਆ ਕਿ ਸੰਜਮ ਨਾਲ ਕੌਫ਼ੀ ਪੀਣ ਜਾਂ ਰੋਜ਼ਾਨਾ ਲਗਭਗ 8-ਔਂਸ ਸੇਵਨ ਕਰਨ ਨਾਲ, ਦਿਲ ਦੇ ਫੇਲ ਹੋਣ ਤੋਂ ਬਚਿਆ ਜਾ ਸਕਦਾ ਹੈ।

ਜਿਨ੍ਹਾਂ ਲੋਕਾਂ ਨੇ ਅਜਿਹਾ ਨਹੀਂ ਕੀਤਾ ਉਨ੍ਹਾਂ ਦੇ ਮੁਕਾਬਲੇ, ਰੋਜ਼ਾਨਾ ਸੀਮਿਤ ਮਾਤਰਾ ਵਿੱਚ ਕੌਫ਼ੀ ਦਾ ਸੇਵਨ ਕਰਨ ਵਾਲੇ ਲੋਕਾਂ ਵਿੱਚ ਦਿਲ ਦੇ ਫੇਲ ਹੋਣ ਦਾ ਜੋਖਿਮ 11% ਸੀ।

2017 ਵਿੱਚ ਇੱਕ ਮੈਟਾ-ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਕੈਫ਼ੀਨ ਦੇ ਸੇਵਨ ਨਾਲ ਦਿਲ ਦੀਆਂ ਨਾੜੀਆਂ ਦੀ ਤੰਦਰੁਸਤੀ ਵਿੱਚ ਥੋੜ੍ਹਾ ਲਾਭ ਹੋ ਸਕਦਾ ਹੈ, ਜਿਸ ਵਿੱਚ ਬਲੱਡ ਪ੍ਰੈਸ਼ਰ ਵੀ ਸ਼ਾਮਲ ਹੈ।

ਹਾਲਾਂਕਿ ਕੁੱਝ ਅਧਿਐਨਾਂ ਵਿੱਚ ਕੌਫ਼ੀ ਦਾ ਵੱਧ ਸੇਵਨ ਕਰਨ ਵਾਲੇ ਲੋਕਾਂ ਵਿੱਚ ਬਲੱਡ ਲਿਪਿਡ (ਚਰਬੀ) ਅਤੇ ਕੋਲੇਸਟ੍ਰੋਲ ਦੇ ਉੱਚ ਪੱਧਰ ਦੇਖੇ ਗਏ।

ਕੀ ਡੀਕੈਫ ਕੌਫ਼ੀ ਦੇ ਲਾਭ ਅਤੇ ਜੋਖਿਮ ਹਨ? ਇੱਥੇ ਹੋਰ ਜਾਣੋ।

ਪੌਸ਼ਟਿਕ ਗੁਣ

ਕੌਫ਼ੀ ਵਿੱਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ, ਪਰ ਸ਼ੂਗਰ ਅਤੇ ਕ੍ਰੀਮ ਮਿਲਾਉਣ ਨਾਲ ਇਸਦਾ ਪੌਸ਼ਟਿਕ ਗੁਣ ਬਦਲ ਜਾਵੇਗਾ।

ਰੈਗੂਲਰ ਬਲੈਕ ਕੌਫ਼ੀ (ਦੁੱਧ ਅਤੇ ਕ੍ਰੀਮ ਤੋਂ ਬਿਨਾਂ) ਵਿੱਚ ਕੈਲੋਰੀ ਘੱਟ ਹੁੰਦੀ ਹੈ। ਅਸਲ ਵਿੱਚ, ਬਲੈਕ ਕੌਫ਼ੀ ਦੇ ਰੈਗੂਲਰ ਕੱਪ ਵਿੱਚ ਸਿਰਫ਼ 2 ਕੈਲੋਰੀ ਦੀ ਹੁੰਦੀ ਹੈ। ਪਰ, ਸ਼ੂਗਰ ਅਤੇ ਕ੍ਰੀਮ ਮਿਲਾਉਣ ਨਾਲ ਇਸਦਾ ਕੈਲੋਰਿਫਿਕ ਗੁਣ ਵੱਧ ਜਾਵੇਗਾ।

ਕੌਫ਼ੀ ਦੇ ਬੀਜਾਂ ਵਿੱਚ ਪੌਲੀਫਿਨੋਲ ਵੀ ਹੁੰਦਾ ਹੈ ਜੋ ਇੱਕ ਕਿਸਮ ਦਾ ਐਂਟੀਓਕਸੀਡੈਂਟ ਹੈ।

ਐਂਟੀਓਕਸੀਡੈਂਟ ਫ੍ਰੀ ਰੈਡੀਕਲਾਂ ਤੋਂ ਛੁਟਕਾਰਾ ਪਾਉਣ ਵਿੱਚ ਸਰੀਰ ਦੀ ਮਦਦ ਕਰ ਸਕਦਾ ਹੈ, ਜੋ ਇੱਕ ਪ੍ਰਕਾਰ ਦੀ ਰਹਿੰਦ-ਖੂਹੰਦ ਹੈ ਜਿਸ ਨੂੰ ਸਰੀਰ ਕੁਦਰਤੀ ਤੌਰ ‘ਤੇ ਕੁੱਝ ਪ੍ਰਕਿਰਿਆਵਾਂ ਦੇ ਨਤੀਜੇ ਵਜੋਂ ਪੈਦਾ ਕਰਦਾ ਹੈ।

ਫ੍ਰੀ ਰੈਡੀਕਲ ਜ਼ਹਿਰੀਲੇ ਹੁੰਦੇ ਹਨ ਅਤੇ ਸੋਜ਼ਸ਼ ਦਾ ਕਾਰਨ ਬਣ ਸਕਦੇ ਹਨ। ਵਿਗਿਆਨੀਆਂ ਨੇ ਸੋਜ਼ਸ਼ ਅਤੇ ਮੈਟਾਬੋਲਿਕ ਸਿਨਡ੍ਰਾਮ ਦੇ ਵੱਖ-ਵੱਖ ਪਹਿਲੂਆਂ ਵਿੱਚ ਸੰਬੰਧ ਦੇਖੇ ਹਨ, ਜਿਸ ਵਿੱਚ ਦੂਜੀ ਕਿਸਮ ਦਾ ਸ਼ੂਗਰ ਅਤੇ ਮੁਟਾਪਾ ਸ਼ਾਮਲ ਹੈ।

2018 ਵਿੱਚ, ਕੁੱਝ ਖੋਜਕਾਰੀਆਂ ਨੇ ਸੁਝਾਅ ਦਿੱਤਾ ਕਿ ਕੌਫ਼ੀ ਦੀ ਐਂਟੀਓਕਸੀਡੈਂਟ ਸਮੱਗਰੀ, ਮੈਟਾਬੋਲਿਕ ਸਿਨਡ੍ਰਾਮ ਤੋਂ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ।

2017 ਵਿੱਚ ਇੱਕ ਲੇਖ ਦੇ ਲੇਖਕ ਨੇ ਨੋਟ ਕੀਤਾ ਕਿ ਹਾਲਾਂਕਿ ਵਿਗਿਆਨੀ ਇਹ ਸਾਬਤ ਕਰ ਸਕਦੇ ਹਨ ਕਿ ਕੌਫ਼ੀ ਦੇ ਬੀਜਾਂ ਵਿੱਚ ਕੁੱਝ ਮਿਸ਼ਰਨ ਮੌਜੂਦ ਹੁੰਦੇ ਹਨ, ਪਰ ਇਹ ਸਪਸ਼ਟ ਨਹੀਂ ਹੈ ਕਿ ਇਹ ਮਨੁੱਖੀ ਸਰੀਰ ਵਿੱਚ ਜਾਣ ਤੋਂ ਬਾਅਦ ਉਨ੍ਹਾਂ ਦਾ ਕੀ ਹੁੰਦਾ ਹੈ।

ਜੋਖਿਮ

ਜ਼ਿਆਦਾ ਕੌਫ਼ੀ ਪੀਣ ਨਾਲ ਮਾੜੇ ਅਸਰ ਵੀ ਹੋ ਸਕਦੇ ਹਨ। ਹੇਠਾਂ ਦਿੱਤੇ ਸੈਕਸ਼ਨ ਵਿੱਚ, ਅਸੀਂ ਕੁੱਝ ਇਹਨਾਂ ਜੋਖਿਮਾਂ ਦਾ ਵਰਣਨ ਕਰਦੇ ਹਾਂ:

ਹੱਡੀਆਂ ਦਾ ਟੁੱਟਣਾ

ਕੁੱਝ ਅਧਿਐਨਾਂ ਵਿੱਚ ਪਾਇਆ ਗਿਆ ਕਿ ਜਿਹੜੀਆਂ ਔਰਤਾਂ ਬਹੁਤ ਜ਼ਿਆਦਾ ਕੌਫ਼ੀ ਪੀਂਦੀਆਂ ਹਨ ਉਨ੍ਹਾਂ ਦੀਆਂ ਹੱਡੀਆਂ ਟੁੱਟਣ ਦਾ ਜੋਖਿਮ ਜ਼ਿਆਦਾ ਹੁੰਦਾ ਹੈ।

ਦੂਜੇ ਪਾਸੇ, ਪੁਰਸ਼ਾਂ ਦੇ ਜ਼ਿਆਦਾ ਕੌਫ਼ੀ ਪੀਣ ਨਾਲ ਇਸਦਾ ਥੋੜ੍ਹਾ ਘੱਟ ਜੋਖਿਮ ਹੁੰਦਾ ਹੈ।

ਗਰਭ ਅਵਸਥਾ

ਇਸ ਤੋਂ ਇਲਾਵਾ ਖੋਜਕਾਰੀਆਂ ਨੇ ਦੱਸਿਆ ਕਿ ਗਰਭ ਅਵਸਥਾ ਦੇ ਦੌਰਾਨ ਕੌਫ਼ੀ ਦਾ ਸੇਵਨ ਕਰਨਾ ਸੁਰੱਖਿਅਤ ਨਹੀਂ ਹੈ। ਅਸਲ ਵਿੱਚ, ਇੱਥੇ ਕੁੱਝ ਸਬੂਤ ਹਨ ਜੋ ਸੁਝਾਉਂਦੇ ਹਨ ਕਿ ਕੌਫ਼ੀ ਦਾ ਵੱਧ ਸੇਵਨ ਗਰਭ ਨੂੰ ਨੁਕਸਾਨ, ਬੱਚੇ ਦੇ ਘੱਟ ਭਾਰ ਅਤੇ ਸਮੇਂ ਤੋਂ ਪਹਿਲਾਂ ਜਨਮ ਦਾ ਕਾਰਨ ਹੋ ਸਕਦਾ ਹੈ।

ਐਂਡੋਮੈਟ੍ਰੋਸਿਸ (Endometriosis)

ਐਂਡੋਮੈਟ੍ਰਸਿਸ ਦਾ ਉੱਚ ਜੋਖਿਮ ਜ਼ਿਆਦਾਤਰ ਉਨ੍ਹਾਂ ਔਰਤਾਂ ਵਿੱਚ ਹੋ ਸਕਦਾ ਹੈ ਜੋ ਕੌਫ਼ੀ ਪੀਂਦੀਆਂ ਹਨ, ਪਰ ਇੱਥੇ ਇਸ ਦੀ ਪੁਸ਼ਟੀ ਕਰਨ ਵਾਲਾ ਕੋਈ ਉਚਿਤ ਸਬੂਤ ਨਹੀਂ ਹੈ।

ਗੈਸਟਰੋਫੋਜੀਅਲ ਰਿਫਲੈਕਸ ਬਿਮਾਰੀ (Gastroesophageal reflux disease)

ਜੋ ਲੋਕ ਬਹੁਤ ਜ਼ਿਆਦਾ ਕੌਫ਼ੀ ਪੀਂਦੇ ਹਨ ਉਨ੍ਹਾਂ ਵਿੱਚ ਇਸ ਬਿਮਾਰੀ ਦਾ ਥੋੜ੍ਹਾ ਬਹੁਤ ਜੋਖਿਮ ਹੋ ਸਕਦਾ ਹੈ।

ਚਿੰਤਾ

ਕੈਫ਼ੀਨ ਦਾ ਉੱਚ ਮਾਤਰਾ ਵਿੱਚ ਸੇਵਨ ਕਰਨ ਨਾਲ ਚਿੰਤਾ ਦਾ ਜੋਖਿਮ ਵੱਧ ਸਕਦਾ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਵਿੱਚ ਜੋ ਘਬਰਾਹਟ ਜਾਂ ਸਮਾਜਿਕ ਚਿੰਤਾ ਦੀ ਬਿਮਾਰੀ ਨਾਲ ਪੀੜਿਤ ਹਨ। ਘੱਟ ਸਧਾਰਨ ਤੌਰ ‘ਤੇ ਇਹ ਉਨ੍ਹਾਂ ਲੋਕਾਂ ਵਿੱਚ ਪਾਗਲਪਣ ਅਤੇ ਮਨੋਵਿਕਾਰ ਦਾ ਕਾਰਨ ਹੋ ਸਕਦਾ ਹੈ ਜੋ ਸੰਵੇਦਨਸ਼ੀਲ ਹਨ।

ਮਾਨਸਿਕ ਸਿਹਤ

2016 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਕਿਸ਼ੋਰ ਅਵਸਥਾ ਦੇ ਦੌਰਾਨ ਜ਼ਿਆਦਾ ਕੈਫ਼ੀਨ ਦੀ ਜ਼ਿਆਦਾ ਮਾਤਰਾ ਦਿਮਾਗ਼ ਵਿੱਚ ਸਥਾਈ ਬਦਲਾਅ ਲਿਆ ਸਕਦੀ ਹੈ।

ਅਧਿਐਨ ਤੋਂ ਬਾਅਦ ਵਿਗਿਆਨੀਆਂ ਨੇ ਇਹ ਚਿੰਤਾ ਪ੍ਰਗਟ ਕੀਤੀ ਕਿ ਇਹ ਬਾਲਗ-ਅਵਸਥਾ ਵਿੱਚ ਚਿੰਤਾ-ਸੰਬੰਧੀ ਸਥਿਤੀਆਂ ਦੇ ਜੋਖਿਮ ਨੂੰ ਵਧਾ ਸਕਦਾ ਹੈ।

ਜ਼ਹਿਰੀਲੇ ਤੱਤਾਂ ਦੀ ਮੌਜੂਦਗੀ

2015 ਵਿੱਚ, ਖੋਜਕਾਰੀਆਂ ਨੇ ਬਜ਼ਾਰੀ ਕੌਫ਼ੀ ਵਿੱਚ ਮਾਈਕੋਟੌਕਸਿਨ (mycotoxins) ਦੇ ਸੰਬੰਧਿਤ ਉੱਚ ਸਤਰ ਪਾਏ। ਮਾਈਕੋਟੌਕਸਿਨ ਜ਼ਹਿਰੀਲੇ ਪਦਾਰਥ ਹਨ ਜੋ ਕੌਫ਼ੀ ਨੂੰ ਕੁਦਰਤੀ ਤੌਰ ‘ਤੇ ਜ਼ਹਿਰੀਲਾ ਕਰ ਸਕਦੇ ਹਨ।

ਕੁੱਝ ਲੋਕ ਚਿੰਤਾ ਕਰਦੇ ਹਨ ਕਿ ਕੌਫ਼ੀ ਵਿੱਚ ਐਕਰੀਮਲਾਈਡ (acrymalide) ਨਾਮਕ ਇੱਕ ਹੋਰ ਰਸਾਇਣ ਮੌਜੂਦ ਹੁੰਦਾ ਹੈ ਜੋ ਹਾਨੀਕਾਰਕ ਹੋ ਸਕਦਾ ਹੈ।

ਸਾਰਾਂਸ਼

ਰੋਜ਼ ਕੌਫ਼ੀ ਦੇ ਤਿੰਨ ਤੋਂ ਚਾਰ ਕੱਪ ਪੀਣ ਨਾਲ ਸਿਹਤ ਨੂੰ ਲਾਭ ਹੋ ਸਕਦੇ ਹਨ।

2017 ਦੇ ਇੱਕ ਮੈਟਾ-ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਰੋਜ਼ਾਨਾ ਕੌਫ਼ੀ ਦੇ ਤਿੰਨ ਤੋਂ ਚਾਰ ਕੱਪਾਂ ਦਾ ਸੇਵਨ ਕਰਨ ਵਾਲੇ ਲੋਕਾਂ ਲਈ ਇਹ “ਆਮ ਤੌਰ ‘ਤੇ ਸੁਰੱਖਿਅਤ” ਹੈ ਅਤੇ ਅਜਿਹਾ ਕਰਨ ਨਾਲ ਅਸਲ ਵਿੱਚ ਕੁੱਝ ਸਿਹਤ ਸੰਬੰਧੀ ਸਥਿਤੀਆਂ ਦਾ ਜੋਖਿਮ ਘੱਟ ਸਕਦਾ ਹੈ।

ਪਰ, ਅਧਿਐਨ ਲੇਖਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਸਿਗਰਟਨੋਸ਼ੀ, ਕੌਫ਼ੀ ਪੀਣ ਦੇ ਇਨ੍ਹਾਂ ਸਾਰੇ ਲਾਭਾਂ ਦੇ ਪ੍ਰਭਾਵ ਨੂੰ ਖ਼ਤਮ ਕਰ ਸਕਦੀ ਹੈ।

ਕੈਫ਼ੀਨ, ਕੌਫ਼ੀ ਦੀ ਮਹੱਤਵਪੂਰਨ ਵਿਸ਼ੇਸ਼ਤਾ ਹੈ, ਪਰ ਕੌਫ਼ੀ ਵਿੱਚ ਕਈ ਤਰ੍ਹਾਂ ਦੇ ਮਿਸ਼ਰਨ ਸ਼ਾਮਲ ਹੁੰਦੇ ਹਨ ਅਤੇ ਇਸ ਨੂੰ ਪੀਣ ਦੇ ਅਲੱਗ-ਅਲੱਗ ਤਰੀਕੇ ਹਨ। ਇਸ ਨਾਲ ਇਹ ਤੈਅ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਕੌਫ਼ੀ ਇੱਕ ਵਿਅਕਤੀ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਅਤੇ ਕਿਸ ਘਟਕ ਦੇ ਕਿਹੜੇ-ਕਿਹੜੇ ਲਾਭ ਅਤੇ ਜੋਖਿਮ ਹਨ।

ਇੱਕ ਵਿਅਕਤੀ ਜੋ ਕੌਫ਼ੀ ਦੇ ਸਿਹਤ ਸੰਬੰਧੀ ਲਾਭ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਰੋਜ਼ਾਨਾ ਦੇ ਸੇਵਨ ਨੂੰ ਜ਼ਿਆਦਾ ਵਧਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਸ਼ੂਗਰ, ਕ੍ਰੀਮ ਜਾਂ ਫਲੇਵਰ ਵਧਾਉਣ ਵਾਲੇ ਪਦਾਰਥਾਂ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਇਹ ਸਿਹਤਮੰਦ ਨਹੀਂ ਹੁੰਦੇ।

ਗਰਭਵਤੀ ਔਰਤਾਂ ਅਤੇ ਜਿਨ੍ਹਾਂ ਨੂੰ ਹੱਡੀਆਂ ਦੇ ਟੁੱਟਣ ਦਾ ਜੋਖਿਮ ਹੁੰਦਾ ਹੈ ਉਨ੍ਹਾਂ ਨੂੰ ਕੌਫ਼ੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਜੇਕਰ ਤੁਸੀਂ ਕੌਫ਼ੀ ਖਰੀਦਣਾ ਚਾਹੁੰਦੇ ਹੋ, ਤਾਂ ਇਸਦਾ ਔਨਲਾਈਨ ਸਭ ਤੋਂ ਉੱਤਮ ਵਿਕਲਪ ਉਪਲਬਧ ਹੁੰਦਾ ਹੈ।

Leave a Reply

Your email address will not be published. Required fields are marked *