ਕ੍ਰੈਨਬੇਰੀ (Craneberry)

ਕ੍ਰੈਨਬੇਰੀ ਵਿਟਾਮਿਨ C, ਫਾਇਬਰ ਅਤੇ ਵਿਟਾਮਿਨ E ਦਾ ਚੰਗਾ ਸ੍ਰੋਤ ਹੈ।

ਅਧਿਐਨਾਂ ਵਿੱਚ ਪਾਇਆ ਗਿਆ ਕਿ ਕ੍ਰੈਨਬੇਰੀ ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਦੇ ਜੋਖਮ ਨੂੰ ਘੱਟ ਕਰਨ, ਪਿਸ਼ਾਬ ਵਾਲੀ ਨਾਲੀ ਵਿੱਚ ਲਾਗ ਨੂੰ ਰੋਕਣ, ਅਤੇ ਦੰਦਾਂ ਵਿੱਚ ਕੀੜਾ ਲੱਗਣ ਤੋਂ ਬਚਾ ਕੇ ਮੂੰਹ ਦੀ ਸਵੱਛਤਾ ਨੂੰ ਬਣਾਏ ਰੱਖਣ ਵਿੱਚ ਸਹਾਇਤਾ ਕਰਦੀ ਹੈ।

ਕ੍ਰੈਨਬੇਰੀ ਬਾਰੇ ਹੋਰ ਕੀ ਜਾਣਨਾ ਚਾਹੁੰਦੇ ਹੋ

  • ਲਾਭ
  • ਪੌਸ਼ਟਿਕ ਤੱਤ
  • ਖ਼ਰਾਕ
  • ਜੋਖਮ

ਕ੍ਰੈਨਬੇਰੀ ਇੱਕ ਪ੍ਰਸਿੱਧ ਸੂਪਰਫੂਡ ਹੈ। ਲੋਕ ਇਸ ਦਾ ਸੇਵਨ ਚਟਣੀ ਜਾਂ ਜੂਸ ਦੇ ਰੂਪ ਵਿੱਚ ਕਰ ਸਕਦੇ ਹਨ। ਉਹ ਇਸ ਨੂੰ ਸਟਫਿੰਗ, ਕੈਸਰੋਲ ਜਾਂ ਮਠਿਆਈਆਂ ਵਿੱਚ ਵੀ ਪਾ ਸਕਦੇ ਹਨ। ਇਹ ਬੇਰੀਆਂ ਉੱਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਰਾਤ ਦੇ ਖਾਣੇ ਦਾ ਇੱਕ ਵਿਸ਼ੇਸ਼ ਭੋਜਨ ਹਨ।

ਕ੍ਰੈਨਬੇਰੀ ਉੱਤਰੀ ਅਮਰੀਕਾ ਵਿੱਚ ਉਗਾਈ ਜਾਂਦੀ ਹੈ। ਹੁਣ ਇਹ ਉੱਤਰੀ ਸੰਯੁਕਤ ਰਾਜ ਅਮਰਿਕਾ, ਚਿਲੀ ਅਤੇ ਕੈਨੇਡਾ ਵਿੱਚ ਲਗਭਗ 58,000 ਏਕੜ ਜ਼ਮੀਨ ‘ਤੇ ਉਗਾਈਆਂ ਜਾਂਦੀਆਂ ਹਨ।

ਬਹੁਤ ਸਾਰੇ ਲੋਕ ਕ੍ਰੈਨਬੇਰੀ ਨੂੰ ਇਸਦੇ ਉੱਚ ਪੌਸ਼ਟਿਕ ਤੱਤ ਅਤੇ ਐਂਟੀਓਕਸੀਡੈਂਟ ਸਮੱਗਰੀ ਕਾਰਨ ਸੂਪਰਫੂਡ ਸਮਝਦੇ ਹਨ।

ਅਸਲ ਵਿੱਚ, ਅਧਿਐਨ ਵਿੱਚ ਇਹ ਸਾਬਿਤ ਹੋਇਆ ਹੈ ਕਿ ਕ੍ਰੈਨਬੇਰੀ ਵਿੱਚ ਮੌਜੂਦ ਪੌਸ਼ਟਿਕ ਤੱਤ ਪਿਸ਼ਾਬ ਨਾਲੀ ਵਿੱਚ ਲਾਗ (UTI) ਨੂੰ ਰੋਕਣ, ਕਈ ਤਰ੍ਹਾਂ ਦੇ ਕੈਂਸਰਾਂ ਦੀ ਰੋਕਥਾਮ, ਰੋਗ-ਪ੍ਰਤਿਰੋਧੀ ਪ੍ਰਣਾਲੀ ਨੂੰ ਸੁਧਾਰਨ ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਸਹਾਇਤਾ ਕਰਦੇ ਹਨ।

ਇਸ ਲੇਖ ਵਿੱਚ, ਅਸੀਂ ਕ੍ਰੈਨਬੇਰੀ ਦੇ ਸਿਹਤ ਨੂੰ ਹੋਣ ਵਾਲੇ ਲਾਭ, ਪੋਸ਼ਣ ਵਿੱਚ ਕਮੀ ਅਤੇ ਲੋਕ ਕਿਵੇਂ ਇਨ੍ਹਾਂ ਨੂੰ ਆਪਣੀ ਸਿਹਤਮੰਦ ਖ਼ੁਰਾਕ ਵਿੱਚ ਸ਼ਾਮਲ ਕਰ ਸਕਦੇ ਹਨ, ‘ਤੇ ਨਜ਼ਰ ਮਾਰਾਂਗੇ। ਇਹ ਵਿਸ਼ੇਸ਼ਤਾ ਪ੍ਰਸਿੱਧ ਭੋਜਨਾਂ ਦੇ ਸਿਹਤ ਨੂੰ ਹੋਣ ਵਾਲੇ ਲਾਭਾਂ ‘ਤੇ ਲੇਖਾਂ ਦੇ ਸਮੂਹ ਦਾ ਇੱਕ ਭਾਗ ਹੈ।

ਲਾਭ

ਕ੍ਰੈਨਬੈਰੀ ਵਿੱਚ ਮੌਜੂਦ ਵਿਟਾਮਿਨ ਅਤੇ ਐਂਟੀਓਕਸੀਡੈਂਟ, ਇਸ ਨੂੰ ਇੱਕ ਚੰਗੀ ਸਿਹਤਮੰਦ ਖ਼ਰਾਕ ਦਾ ਇੱਕ ਹਿੱਸਾ ਬਣਾਉਂਦੇ ਹਨ।

ਸਾਰੇ ਸਿਹਤ ਅਤੇ ਪੋਸ਼ਣ ਮਾਹਰ ਉਸ ਇੱਕ ਖ਼ੁਰਾਕ ਦੀ ਸਲਾਹ ਦਿੰਦੇ ਹਨ ਜਿਸ ਵਿੱਚ ਬਹੁਤ ਸਾਰੇ ਫ਼ਲ ਅਤੇ ਸਬਜ਼ੀਆਂ ਸ਼ਾਮਲ ਹੋਣ।

ਕ੍ਰੈਨਬੇਰੀ ਵਿਸ਼ੇਸ਼ ਰੂਪ ਵਿੱਚ ਸਿਹਤ ਨੂੰ ਕਈ ਤਰ੍ਹਾਂ ਦੇ ਲਾਭ ਪ੍ਰਦਾਨ ਕਰਦੀ ਹੈ। ਇਹ ਵੱਖ-ਵੱਖ ਤਰ੍ਹਾਂ ਦੇ ਵਿਟਾਮਿਨਾਂ ਅਤੇ ਐਂਟੀਓਕਸੀਡੈਂਟਾਂ ਦੀ ਚੰਗੀ ਸ੍ਰੋਤ ਹੈ।

ਇਤਿਹਾਸਕ ਤੌਰ ‘ਤੇ, ਅਮਰੀਕਾ ਦੇ ਮੂਲ ਨਿਵਾਸੀਆਂ ਨੇ ਕ੍ਰੈਨਬੇਰੀ ਦੀ ਵਰਤੋਂ ਮੂਤਰਾਸ਼ਯ ਅਤੇ ਕਿਡਨੀ ਦੀਆਂ ਬਿਮਾਰੀਆਂ ਦੇ ਇਲਾਜ ਲਈ ਲਈ ਕੀਤੀ, ਜਦਕਿ ਇੰਗਲੈਂਡ ਦੇ ਆਰੰਭਿਕ ਨਿਵਾਸੀਆਂ ਨੇ ਇਸ ਦੀ ਵਰਤੋਂ ਘੱਟ ਭੁੱਖ, ਪੇਟ ਦੀ ਬਿਮਾਰੀਆਂ, ਖ਼ੂਨ ਦੇ ਵਿਕਾਰਾਂ ਅਤੇ ਸਕਰਵੀ ਦੇ ਇਲਾਜ ਲਈ ਕੀਤੀ।

ਅੱਜ-ਕੱਲ੍ਹ ਕ੍ਰੈਨਬੇਰੀ ਦੇ ਲਾਭਾਂ ਵਿੱਚ ਇਹ ਲਾਭ ਵੀ ਸ਼ਾਮਲ ਹਨ:

ਯੂ.ਟੀ.ਆਈ (UTI) ਦਾ ਪ੍ਰਬੰਧਨ

ਕ੍ਰੈਨਬੇਰੀ ਨੇ ਯੂ.ਟੀ.ਆਈ ਦੇ ਪੁਰਾਣੇ ਇਲਾਜਾਂ ਵਿੱਚ ਮਹੱਤਪੂਰਣ ਭੂਮਿਕਾ ਨਿਭਾਈ।

ਹਾਲਾਂਕਿ, ਯੂ.ਟੀ.ਆਈ ਦੇ ਇਲਾਜ ਵਿੱਚ ਕ੍ਰੈਨੀਬੇਰੀ ਦੇ ਪ੍ਰਭਾਵਾਂ ‘ਤੇ ਕੀਤੀ ਗਈ ਖੋਜ ਤੋਂ ਕੁੱਝ ਵਿਵਾਦਪੂਰਨ ਨਤੀਜੇ ਮਿਲੇ ਹਨ।

ਉਦਾਹਰਣ ਲਈ, 2016 ਦੀ ਇੱਕ ਸਮੀਖਿਆ ਵਿੱਚ ਪਾਇਆ ਗਿਆ ਕਿ ਮੈਡੀਕਲ ਪ੍ਰੋਫੈਸ਼ਨਲ ਆਮ ਤੌਰ ‘ਤੇ ਆਵਰਤੀ ਯੂ.ਟੀ.ਆਈ ਨਾਲ ਪੀੜਿਤ ਔਰਤਾਂ ਲਈ ਕ੍ਰੈਨਬੇਰੀ ਦੀ ਸਲਾਹ ਦਿੰਦੇ ਹਨ।

ਇਸ ਤੋਂ ਇਲਾਵਾ, 2014 ਵਿੱਚ 516 ਭਾਗੀਦਾਰਾਂ ‘ਤੇ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਦਿਨ ਵਿੱਚ ਦੋ ਵਾਰ ਕ੍ਰੈਨਬੇਰੀ ਕੈਪਸੂਲ ਅਰਕ ਦੇ ਸੇਵਨ ਨਾਲ ਯੂ.ਟੀ.ਆਈ ਦਾ ਪ੍ਰਭਾਵ ਘੱਟ ਜਾਂਦਾ ਹੈ।

ਕ੍ਰੈਨਬੇਰੀ ਵਿੱਚ ਐਂਟੀਓਕਸੀਡੈਂਟ ਪ੍ਰੋਐਂਥੋਸਾਇਨਾਇਡਿਨ (ਪੀ.ਏ.ਸੀ) ਦਾ ਉੱਚ ਸਤਰ ਪਿਸ਼ਾਬ ਨਾਲੀ ਦੀਆਂ ਦੀਵਾਰਾਂ ‘ਤੇ ਬੈਕਟੀਰੀਆ ਨੂੰ ਚਿਪਕਣ ਤੋਂ ਰੋਕਣ ਵਿੱਚ ਮਦਦ ਕਰਦਾ ਹੈ। ਇਸ ਤਰ੍ਹਾਂ ਕ੍ਰੈਨਬੇਰੀ ਵਿੱਚ ਮੌਜੂਦ ਪੀ.ਏ.ਸੀ, ਲਾਗ ਨੂੰ ਰੋਕਣ ਵਿੱਚ ਮਦਦ ਕਰਦਾ ਹੈ।

ਪਰ, 2015 ਦੇ ਇੱਕ ਅਧਿਐਨ ਵਿੱਚ, ਜਾਂਚ ਕਰਨ ਵਾਲਿਆਂ ਨੇ ਪਾਇਆ ਕਿ ਹਾਲਾਂਕਿ ਕ੍ਰੈਨਬੇਰੀ ਦੇ ਕੈਪਸੂਲ ਨਾਲ ਇਹ ਹੋ ਸਕਦਾ ਹੈ, ਪਰ ਕ੍ਰੈਨਬੇਰੀ ਜੂਸ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਭਾਵ ਹੋਣ ਦੀ ਸੰਭਾਵਨਾ ਨਹੀਂ ਹੈ।

ਇਹ ਇਸ ਕਰਕੇ ਕਿਉਂਕਿ ਬੈਕਟੀਰੀਆ ਨੂੰ ਚਿਪਕਣ ਤੋਂ ਰੋਕਣ ਲਈ ਕ੍ਰੈਨਬੇਰੀ ਦੇ ਜੂਸ ਦਾ ਬਹੁਤ ਜ਼ਿਆਦਾ ਗਾੜ੍ਹਾ ਹੋਣਾ ਜ਼ਰੂਰੀ ਹੈ। ਬਜ਼ਾਰ ਵਿੱਚ ਉਪਲਬਧ ਕ੍ਰੈਨਬੇਰੀ ਜੂਸ ਵਿੱਚ ਪੀ.ਏ.ਸੀ ਦੀ ਉੱਚ ਮਾਤਰਾ ਨਹੀਂ ਹੁੰਦੀ।

ਇਸ ਤੋਂ ਬਾਅਦ, 2019 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਕ੍ਰੈਨਬੇਰੀ ਯੂ.ਟੀ.ਆਈ ਨੂੰ ਜਨਮ ਦੇਣ ਵਾਲੇ ਬੈਕਟੀਰੀਆ ਤੋਂ ਛੁਟਕਾਰਾ ਨਹੀਂ ਦਵਾਉਂਦੀ, ਪਰ ਨਾਰੀਅਲ ਦੇ ਤੇਲ ਅਤੇ ਅਜਵਾਇਣ ਦੀ ਪੱਤੀ ਦੇ ਵਾਸ਼ਪੀ ਤੇਲ ‘ਚੋਂ ਨਿਕਲਣ ਵਾਲੇ ਕੈਪਰੀਲਿਕ ਅਮਲ ਨਾਲ ਕ੍ਰੈਨਬੇਰੀ ਅਰਕ ਨੂੰ ਮਿਲਾ ਕੇ ਇਸ਼ਰੀਕਿਆ ਕੋਲੀ ਨਾਮਕ ਸਭ ਤੋਂ ਆਮ ਬੈਕਟੀਰੀਆ ਖ਼ਤਮ ਹੋ ਗਿਆ।

 

ਦਿਲ ਦੀ ਬਿਮਾਰੀ ਦੇ ਜੋਖਮ ਨੂੰ ਘੱਟ ਕਰਨਾ

ਕੁੱਝ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਕ੍ਰੈਨਬੇਰੀ ਵਿੱਚ ਪੋਲੀਫੇਨੋਲ ਸ਼ਾਮਲ ਹੁੰਦੇ ਹਨ ਜੋ ਦਿਲ ਦੀ ਬਿਮਾਰੀ (ਸੀ.ਵੀ.ਡੀ) ਦੇ ਜੋਖਮ ਨੂੰ ਘੱਟ ਕਰਨ ਕਰ ਸਕਦੇ ਹਨ।

2019 ਦੀ ਇੱਕ ਵਿਵਸਥਿਤ ਸਮੀਖਿਆ ਵਿੱਚ ਪਾਇਆ ਗਿਆ ਕਿ ਖ਼ੁਰਾਕ ਵਿੱਚ ਕ੍ਰੈਨਬੇਰੀ ਦਾ ਵੱਧ ਸੇਵਨ ਕਰਨ ਨਾਲ ਇੱਕ ਵਿਅਕਤੀ ਨੂੰ ਸੀ.ਵੀ.ਡੀ (CVD) ਦੇ ਕਈ ਜੋਖਮ ਕਾਰਕਾਂ ਨਾਲ ਲੜਨ ਵਿੱਚ ਮਦਦ ਮਿਲ ਸਕਦੀ ਹੈ। ਇਨ੍ਹਾਂ ਵਿੱਚ ਸਿਸਟੋਲਿਕ ਬਲੱਡ ਪ੍ਰੈਸ਼ਰ ਸ਼ਾਮਲ ਹੈ ਜੋ ਦਿਲ ਦੀਆਂ ਮਾਸਪੇਸ਼ੀਆਂ ਦੇ ਸੁੰਗੜਨ ਦੌਰਾਨ ਹੋਣ ਵਾਲਾ ਬਲੱਡ ਪ੍ਰੈਸ਼ਰ ਹੈ।

ਸਮੀਖਿਆ ਵਿੱਚ ਇਹ ਵੀ ਪਤਾ ਲੱਗਿਆ ਕਿ ਕ੍ਰੈਨਬੇਰੀ ਨੇ ਬੋਡੀ ਮਾਸ ਇਨਡੈਕਸ (ਬੀ.ਐੱਮ.ਆਈ) ਨੂੰ ਘੱਟ ਕਰਨ ਅਤੇ ਉੱਚ ਘਣਤਾ ਵਾਲੀ ਲਿਪੋਪ੍ਰੋਟੀਨ (ਐੱਚ.ਡੀ.ਐੱਲ) ਜਾਂ “ਚੰਗਾ”, ਕੋਲੇਸਟ੍ਰੋਲ ਦੇ ਸਤਰ ਨੂੰ ਸੁਧਾਰਨ ਵਿੱਚ ਮਦਦ ਕੀਤੀ।

ਇੱਕ ਹੋਰ ਅਧਿਐਨ ਵਿੱਚ 78 ਭਾਗੀਦਾਰਾਂ ‘ਤੇ ਜਾਂਚ ਕੀਤੀ ਗਈ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਸੀ ਜਾਂ ਜਿਨ੍ਹਾਂ ਨੂੰ ਮੋਟਾਪਾ ਸੀ। ਇਹ ਵੀ ਪਾਇਆ ਗਿਆ ਕਿ ਰੋਜ਼ਾਨਾ ਪਾਦਪ ਪਦਾਰਥਾਂ ਦੀ ਉੱਚ ਸਮੱਗਰੀ ਦੇ ਨਾਲ ਕ੍ਰੈਨਬੇਰੀ ਦੇ ਘੱਟ ਕੈਲੋਰੀ ਵਾਲੇ ਰਸ ਦੀ ਇੱਕ ਡੋਜ਼ ਦਾ ਸੇਵਨ ਕਰਨ ਨਾਲ ਵਿਅਕਤੀ ਦੇ ਬਲੱਡ ਸ਼ੂਗਰ, ਸੋਜ਼ਸ਼ ਦੇ ਰਸਾਇਣਿਕ ਸੰਕੇਤ ਅਤੇ ਐੱਚ.ਡੀ.ਐੱਲ ਲਿਪਪ੍ਰੋਟੀਨ ਦੇ ਵੱਧੇ ਹੋਏ ਸਤਰਾਂ ਵਿੱਚ ਸੁਧਾਰ ਆਉਂਦਾ ਹੈ।

ਕੈਂਸਰ ਦੀ ਵ੍ਰਿਧੀ ਨੂੰ ਹੌਲੀ ਕਰਨਾ

2016 ਵਿੱਚ 34 ਪ੍ਰੀਕਲੀਨਿਕਲ ਅਧਿਐਨਾਂ ਦੀ ਇੱਕ ਸਮੀਖਿਆ ਵਿੱਚ ਦੇਖਿਆ ਗਿਆ ਕਿ ਕ੍ਰੈਨਬੇਰੀ ਜਾਂ ਕ੍ਰੈਨਬੇਰੀ ਵਿੱਚ ਮੌਜੂਦ ਮਿਸ਼ਰਨਾਂ ਦੇ ਪਰਖਨਲੀਆਂ ਵਿੱਚ ਕੈਂਸਰ ਕੋਸ਼ਿਕਾਵਾਂ ‘ਤੇ ਕਈ ਲਾਭਦਾਇਕ ਪ੍ਰਭਾਵ ਹਨ।

ਇਹਨਾਂ ਵਿੱਚ ਸ਼ਾਮਲ ਸਨ:

  • ਕੈਂਸਰ ਕੋਸ਼ਿਕਾਵਾਂ ਨੂੰ ਖ਼ਤਮ ਕਰਨਾ
  • ਕੈਂਸਰ ਕੋਸ਼ਿਕਾਵਾਂ ਦੀ ਵ੍ਰਿਧੀ ਨੂੰ ਹੌਲੀ ਕਰਨਾ
  • ਸੋਜ਼ਸ਼ ਨੂੰ ਘੱਟ ਕਰਨਾ

ਸਮੀਖਿਆ ਇਹ ਸੁਝਾਅ ਵੀ ਦਿੰਦੀ ਹੈ ਕਿ ਕ੍ਰੈਨਬੇਰੀਆਂ ਕਈ ਹੋਰ ਕਿਰਿਆਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਜੋ ਕੈਂਸਰ ਦੀ ਵ੍ਰਿਧੀ ਅਤੇ ਪ੍ਰਸਾਰ ਨੂੰ ਵਧਾਉਂਦੇ ਹਨ।

ਹਾਲਾਂਕਿ ਕੈਂਸਰ ਨਾਲ ਪੀੜਿਤ ਮਨੁੱਖਾਂ ਉੱਤੇ ਜਾਂਚ ਸੀਮਿਤ ਹੈ, ਪਰ ਇਹ ਖੋਜਾਂ ਉੱਚ-ਪੱਧਰੀ ਇਲਾਜ ਦੇ ਨਾਲ ਕੁੱਝ ਕੈਂਸਰਾਂ ਦੇ ਭਵਿੱਖੀ ਪ੍ਰਬੰਧਨ ਲਈ ਵਾਅਦੇ ਦਾ ਪ੍ਰਗਟਾਵਾ ਕਰਦੀਆਂ ਹਨ।

ਮੌਖਿਕ ਸਿਹਤ ਨੂੰ ਸੁਧਾਰਨਾ

ਕ੍ਰੈਨਬੇਰੀ ਵਿੱਚ ਸ਼ਾਮਲ ਪੀ.ਏ.ਸੀ ਮੌਖਿਕ ਸਿਹਤ ਲਈ ਵੀ ਲਾਭਦਾਇਕ ਹੋ ਸਕਦੇ ਹਨ। ਨਿਊ ਯਾਰਕ ਵਿੱਚ ਰੋਚੈਸਟਰ ਮੈਡੀਕਲ ਸੈਂਟਰ ਯੂਨੀਵਰਸਿਟੀ ਵਿਖੇ ਓਰਲ ਬਾਇਓਲੋਜ਼ੀ ਅਤੇ ਦੰਦ ਚਿਕਿਤਸਾ ਦੇ ਈਸਟਮੈਨ ਡਿਪਾਰਟਮੈਂਟ ਅਨੁਸਾਰ, ਇਹ ਦੰਦਾਂ ਦੀ ਸਤਹ ‘ਤੇ ਕੀੜੇ ਨੂੰ ਲੱਗਣ ਤੋਂ ਰੋਕਦੀਆਂ ਹਨ।

ਕ੍ਰੈਨਬੈਰੀ ਮਸੂੜਿਆਂ ਦੀ ਬਿਮਾਰੀ ਨੂੰ ਰੋਕਣ ਲਈ ਵੀ ਲਾਭਦਾਇਕ ਹੋ ਸਕਦੀ ਹੈ।

ਪੌਸ਼ਟਿਕ ਤੱਤ

ਕ੍ਰੈਨਬੇਰੀ ਵਿੱਚ ਪੌਸ਼ਟਿਕ ਤੱਤ ਰੋਗ-ਪ੍ਰਤਿਰੋਧੀ ਪ੍ਰਣਾਲੀ ਨੂੰ ਵਧਾ ਸਕਦੇ ਹਨ।

ਕੱਟੀ ਹੋਈ ਕ੍ਰੈਨਬੇਰੀ ਦੇ ਅੱਧ ਕੱਪ ਵਿੱਚ ਸ਼ਾਮਲ ਹਨ:

  • 25 ਕੈਲੋਰੀ
  • 25 ਗ੍ਰਾ. ਪ੍ਰੋਟੀਨ
  • 07 ਗ੍ਰਾ. ਵਸਾ
  • 6 ਗ੍ਰਾ. ਕਾਰਬੋਹਾਈਡ੍ਰੇਟ, ਜਿਸ ਵਿੱਚ 2.35 ਕੁਦਰਤੀ ਸ਼ੂਗਰ ਸ਼ਾਮਲ ਹੈ
  • 2 ਗ੍ਰਾ ਫਾਇਬਰ
  • 4 ਮਿਲੀਗ੍ਰਾਮ (ਮਿ.ਗ੍ਰਾ) ਕੈਲਸ਼ੀਅਮ
  • 12 ਮਿ.ਗ੍ਰਾ ਆਇਰਨ
  • 3 ਮਿ.ਗ੍ਰਾ ਮੈਗਨੀਸ਼ੀਅਮ
  • 6 ਮਿ.ਗ੍ਰਾ ਫਾਰਸਫੋਰਸ
  • 44 ਮਿ.ਗ੍ਰਾ ਪੋਟਾਸ਼ੀਅਮ
  • 1 ਮਿ.ਗ੍ਰਾ ਸੋਡੀਅਮ
  • 05 ਮਿ.ਗ੍ਰਾ ਜਿੰਕ
  • 7 ਮਿ.ਗ੍ਰਾ ਵਿਟਾਮਿਨ C
  • 5 ਮਾਈਕ੍ਰੋਗ੍ਰਾਮ (ਮਾ.ਗ੍ਰਾ) ਫੋਲੇਟ ਡੀ.ਐੱਫ.ਈ
  • ਵਿਟਾਮਿਨ A ਦੇ 35 ਇੰਟਰਨੈਸ਼ਨਲ ਯੂਨਿਟ
  • 72 ਮਿ.ਗ੍ਰਾ ਵਿਟਾਮਿਨ E
  • 75 ਮਾ.ਗ੍ਰਾ ਵਿਟਾਮਿਨ K

ਕ੍ਰੈਨਬੇਰੀ ਵਿੱਚ ਵਿਟਾਮਿਨ B ਦੀ ਰੇਂਜ ਵੀ ਸ਼ਾਮਲ ਹੁੰਦੀ ਹੈ:

  • ਵਿਟਾਮਿਨ B-1 (ਥਿਆਮਿਨ)
  • ਵਿਟਾਮਿਨ B-2 (ਰਿਬੋਫਲੈਵਿਨ)
  • ਵਿਟਾਮਿਨ B-3 (ਨਿਆਸਿਨ)
  • ਵਿਟਾਮਿਨ B-6

ਇਹ ਵਿਟਾਮਿਨ C ਦਾ ਵੀ ਚੰਗਾ ਸ੍ਰੋਤ ਹੈ।

ਵਿਟਾਮਿਨ C ਇੱਕ ਪ੍ਰਭਾਵਸ਼ਾਲੀ, ਕੁਦਰਤੀ ਐਂਟੀਓਕਸੀਡੈਂਟ ਹੈ। ਰਾਸ਼ਟਰੀ ਸਿਹਤ ਸੰਸਥਾ (ਐੱਨ.ਆਈ.ਐੱਚ) ਦੇ ਅਨੁਸਾਰ, ਵਿਟਾਮਿਨ C:

  • ਬਿਮਾਰੀ ਪੈਦਾ ਕਰਨ ਵਾਲੇ ਮੁਕਤ ਕਣਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ
  • ਪਾਦਪ ਸ੍ਰੋਤ ਤੋਂ ਆਇਰਨ ਸੋਖਣ ਦੀ ਸ਼ਕਤੀ ਨੂੰ ਸੁਧਾਰ ਕਰ ਸਕਦਾ ਹੈ
  • ਇਮਊਨ ਸਿਸਟਮ ਨੂੰ ਵਧਾ ਸਕਦਾ ਹੈ
  • ਜ਼ਖ਼ਮ ਨੂੰ ਭਰਨ ਲਈ ਕੋਲੇਜਨ ਉਤਪਾਦਨ ਵਿੱਚ ਸਹਾਇਤਾ ਕਰ ਸਕਦਾ ਹੈ

ਉੱਚ ਫਾਇਬਰ ਦਾ ਸੇਵਨ ਵਿਅਕਤੀ ਦੀ ਸਿਹਤ ਸਥਿਤੀਆਂ ਦੀ ਲੜੀ ਵਿੱਚ ਜੋਖਮ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ, ਜਿਸ ਵਿੱਚ ਇਹ ਸਿਹਤ ਸਥਿਤੀਆਂ ਸ਼ਾਮਲ ਹਨ:

  • ਦੌਰਾ
  • ਦਿਲ ਦੀ ਬਿਮਾਰੀ
  • ਹਾਈਪਰਟੈਸ਼ਨ
  • ਉੱਚ ਕੋਲੈਸਟ੍ਰੋਲ
  • ਸ਼ੂਗਰ
  • ਮੋਟਾਪਾ
  • ਕੁੱਝ ਗੈਸਟ੍ਰੋਇਟੈਸਟੀਨਲ ਸਥਿਤੀਆਂ

ਫਾਇਰਬ ਦੇ ਵੱਧ ਸੇਵਨ ਨਾਲ ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਦੇ ਪੱਧਰਾਂ ਵਿੱਚ ਕਮੀ ਹੋ ਸਕਦੀ ਹੈ, ਇਨਸੋਲੀਨ ਸੰਵੇਦਨਸ਼ੀਲਤਾ ਵਿੱਚ ਸੁਧਾਰ ਆ ਸਕਦਾ ਹੈ ਅਤੇ ਮੋਟੇ ਲੋਕਾਂ ਦਾ ਭਾਰ ਘੱਟ ਹੋ ਸਕਦਾ ਹੈ।

ਵਿਟਾਮਿਨ E ਇੱਕ ਵਸਾ ਵਿੱਚ ਘੁਲਣਸ਼ੀਲ ਐਂਟੀਓਕਸੀਡੈਂਟ ਹੈ ਜੋ ਰੋਗ-ਪ੍ਰਤਿਰੋਧੀ ਸਿਸਟਮ ਵਿੱਚ ਇੱਕ ਭੂਮਿਕਾ ਨਿਭਾਉਂਦਾ ਹੈ। ਇਹ ਮੁਕਤ ਕਣਾਂ ਨਾਲ ਜੁੜੀਆਂ ਗੰਭੀਰ ਸਿਹਤ ਸਥਿਤੀਆਂ ਨੂੰ ਰੋਕਣ ਵਿੱਚ ਸਹਾਇਤਾ ਕਰ ਸਕਦਾ ਹੈ ਜਿਸ ਵਿੱਚ ਸ਼ਾਮਲ ਹਨ:

  • ਦਿਲ ਦੀ ਬਿਮਾਰੀ
  • ਕੈਂਸਰ
  • ਮੋਤੀਆ-ਬਿੰਦ
  • ਅਲਜ਼ਾਇਮਰ ਦੀ ਬਿਮਾਰੀ
  • ਜੋੜਾਂ ਵਿੱਚ ਦਰਦ

ੁਰਾਕ

ਇੱਕ ਵਿਅਕਤੀ ਕ੍ਰੈਨਬੇਰੀ ਨੂੰ ਸਲਾਦ ਦੇ ਰੂਪ ਵਿੱਚ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰ ਸਕਦਾ ਹੈ।

ਕਿਸਾਨ ਸਤੰਬਰ ਅਤੇ ਅਕਤੂਬਰ ਵਿੱਚ ਤਾਜ਼ੀ ਕ੍ਰੈਨਬੇਰੀ ਤੋੜਦੇ ਹਨ, ਇਸ ਲਈ ਪਤਝੜ ਦਾ ਮੌਸਮ ਇਨ੍ਹਾਂ ਨੂੰ ਖਰੀਦਣ ਦਾ ਸਭ ਤੋਂ ਵਧੀਆ ਸਮਾਂ ਹੈ। ਇਹ ਸੁੱਕੀਆਂ, ਠੰਢੀਆਂ ਜਾਂ ਡੱਬਾਬੰਦ ਉਪਲਬਧ ਹੁੰਦੀ ਹੈ।

ਵਿਅਕਤੀ ਤਾਜ਼ੀਆਂ ਕ੍ਰੈਨਬੇਰੀਆਂ ਨੂੰ 2 ਮਹੀਨਿਆਂ ਤੱਕ ਫਰਿੱਜ ਵਿੱਚ ਰੱਖ ਸਕਦਾ ਹੈ ਜਾਂ ਇਨ੍ਹਾਂ ਨੂੰ ਫ੍ਰੀਜ਼ ਕਰ ਸਕਦਾ ਹੈ ਅਤੇ ਬਾਅਦ ਵਿੱਚ ਖਾ ਸਕਦਾ ਹੈ। ਕ੍ਰੈਨਬੇਰੀਆਂ ਸਪਰਸ਼ ਵਿੱਚ ਸਖ਼ਤ ਅਤੇ ਤਾਜ਼ੀਆਂ ਹੋਣੀਆਂ ਚਾਹੀਦੀਆਂ ਹਨ।

ਹਾਲਾਂਕਿ, ਕੁੱਝ ਕ੍ਰੈਨਬੇਰੀ ਉਤਪਾਦਾਂ ਵਿੱਚ ਖੰਡ ਵੀ ਮਿਲਾਈ ਹੋ ਸਕਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਕ੍ਰੈਨਬੇਰੀਆਂ ਬਹੁਤ ਜ਼ਿਆਦਾ ਖੱਟੀਆਂ ਹੁੰਦੀਆਂ ਹਨ ਅਤੇ ਬਿਨਾਂ ਮਿਠਾਸ ਤੋਂ ਇਨ੍ਹਾਂ ਦਾ ਸੇਵਨ ਕਰਨਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਇਸ ਲਈ ਸਮੱਗਰੀਆਂ ਦੇ ਲੇਬਲ ਦੀ ਜਾਂਚ ਕਰਨ ਅਤੇ ਘੱਟ ਤੋਂ ਘੱਟ ਖੰਡ ਵਾਲੇ ਉਤਪਾਦ ਦੀ ਚੋਣ ਕਰਨ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੈ।

ਕ੍ਰੈਨਬੇਰੀ ਜੂਸ ਵਿੱਚ ਅਕਸਰ ਹੋਰ ਫ਼ਲਾਂ ਦੇ ਜੂਸ ਅਤੇ ਮਿਠਾਸ ਸ਼ਾਮਲ ਹੁੰਦੀ ਹੈ। ਲੋਕ ਅਜਿਹੇ ਕ੍ਰੈਨਬੇਰੀ ਜੂਸ ਦੀ ਭਾਲ ਕਰਦੇ ਹਨ ਕਿ ਜਿਸ ਦੇ ਸੇਵਨ ਨਾਲ ਉਨ੍ਹਾਂ ਨੂੰ ਸਭ ਤੋਂ ਵੱਧ ਲਾਭ ਹੋਵੇ।

ਕ੍ਰੈਨਬੇਰੀ ਦੀ ਚਟਣੀ ਇੱਕ ਵਧੀਆ ਭੋਜਨ ਦਾ ਮਹੱਤਵਪੂਰਨ ਹਿੱਸਾ ਹੈ, ਪਰ ਪੂਰਾ ਸਾਲ ਇਸ ਫਲ ਦਾ ਆਨੰਦ ਲੈਣ ਲਈ ਹੋਰ ਵੀ ਕਈ ਤਰੀਕੇ ਹਨ।

ਇੱਥੇ ਕ੍ਰੈਨਬੇਰੀ ਨੂੰ ਖ਼ੁਰਾਕ ਵਿੱਚ ਸ਼ਾਮਲ ਕਰਨ ਲਈ ਕੁੱਝ ਟਿਪਸ ਦਿੱਤੇ ਗਏ ਹਨ:

  • ਬਿਨਾਂ ਲੂਣ ਵਾਲੀਆਂ ਗਿਰੀਆਂ, ਬੀਜਾਂ ਅਤੇ ਸੁੱਕੀਆਂ ਕ੍ਰੈਨਬੇਰੀਆਂ ਨਾਲ ਘਰ ਦਾ ਬਣਿਆ ਹੋਇਆ ਟ੍ਰੇਲ ਮਿਕਸ ਬਣਾ ਸਕਦੇ ਹੋ।
  • ਇੱਕ ਫ਼ਲਾਂ ਦੀ ਸਮੂਦੀ ਵਿੱਚ ਮੁੱਠੀ ਭਰ ਠੰਡੀ ਕ੍ਰੈਨਬੇਰੀ ਮਿਲਾਓ।
  • ਓਟਮੀਲ ਜਾਂ ਅਨਾਜ ਦੇ ਦਲੀਏ ਵਿੱਚ ਸੁੱਕੀ ਕ੍ਰੈਨਬੇਰੀ ਪਾਓ।
  • ਸੁੱਕੀ ਜਾਂ ਤਾਜ਼ੀ ਕ੍ਰੈਨਾਬੇਰੀ ਨੂੰ ਮਫਿਨ ਜਾਂ ਬਿਸਕੁਟਾਂ ਰੈਸਪੀ ਵਿੱਚ ਟਾਸ ਕਰੋ।
  • ਸਲਾਦ ਵਿੱਚ ਸੁੱਕੀ ਕ੍ਰੈਨਬੇਰੀ ਸ਼ਾਮਲ ਕਰੋ।
  • ਜ਼ਿਆਦਾ ਸੁਆਦ ਲਈ ਸੇਬ ਦੀ ਮਠਿਆਈ ਜਿਵੇਂ ਕਿ, ਪਾਈ ਜਾਂ ਕੋਬਲਰ ਵਿੱਚ ਤਾਜ਼ੀ ਕ੍ਰੈਨਬੇਰੀ ਸ਼ਾਮਲ ਮਿਲਾਓ।

ਜੋਖਮ

ਜਿਹੜੇ ਲੋਕ ਖ਼ੂਨ ਨੂੰ ਪਤਲਾ ਕਰਨ ਲਈ ਵਾਫ਼ਰਿਨ (ਕੌਮਿਡਨ) ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਅਚਾਨਕ ਕ੍ਰੈਨਬੇਰੀ ਦੇ ਸੇਵਨ ਨੂੰ ਨਹੀਂ ਵਧਾਉਣਾ ਚਾਹੀਦਾ।

ਹਾਲਾਂਕਿ, ਇਸ ਸੰਬੰਧ ਵਿੱਚ ਇੱਕ ਵਿਵਾਦਪੂਰਨ ਸਬੂਤ ਹੈ ਕ੍ਰੈਨਬੇਰੀਆਂ ਐਂਟੀਕਲੋਟਿੰਗ ਪ੍ਰਭਾਵਾਂ ਨੂੰ ਵਧਾਉਂਦੀਆਂ ਹਨ, ਪਰ ਇਸ ਨਾਲ ਵੱਧ ਬਲੀਡਿੰਗ ਹੋ ਸਕਦੀ ਹੈ।

ਕ੍ਰੈਨਬੇਰੀ ਉਤਪਾਦ ਪਿਸ਼ਾਬ ਵਿੱਚ ਆਕਸੀਲੇਟ ਦੇ ਉੱਚ ਰਿਸਾਵ ਦਾ ਕਾਰਨ ਬਣ ਸਕਦੇ ਹਨ। ਇਹ ਉਨ੍ਹਾਂ ਲੋਕਾਂ ਵਿੱਚ ਗੁਰਦੇ ਦੀ ਪੱਥਰੀ ਦੀ ਬਣਤਰ ਨੂੰ ਵਧਾ ਸਕਦਾ ਹੈ ਜਿਹੜੇ ਕੈਲਸ਼ੀਅਮ ਆਕਸੀਲੇਟ ਕਿਸਮ ਦੀਆਂ ਪਥਰੀਆਂ ਲਈ ਅਤਿਸੰਵੇਦਨਸ਼ੀਲ ਹੈ।

ਜਿਹੜੇ ਲੋਕਾਂ ਦੇ ਗੁਰਦਿਆਂ ਵਿੱਚ ਪਹਿਲਾਂ ਤੋਂ ਪਥਰੀ ਹੈ ਉਨ੍ਹਾਂ ਨੂੰ ਕ੍ਰੈਨਬੇਰੀਆਂ ਦੇ ਸੇਵਨ ਨੂੰ ਵਧਾਉਣ ਤੋਂ ਪਹਿਲਾਂ ਆਪਣੇ ਹੈਲਥਕੇਅਰ ਪ੍ਰੋਵਾਈਡਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ।

 

ਪ੍ਰ: ਕੀ ਕੋਈ ਹੋਰ ਬੇਰੀਆਂ ਕ੍ਰੈਨਬੇਰੀ ਵਾਂਗ ਪੌਸ਼ਟਿਕ ਤੱਤਾਂ ਨਾਲ ਭਰਪੂਰ ਹਨ?

ਉ: ਸਟ੍ਰਾਬੇਰੀ, ਬਲੂਬੇਰੀ, ਬਲੈਕਬੇਰੀ ਅਤੇ ਰਸਭਰੀ ਰੈਸਪਬੇਰੀਆਂ ਵੀ ਕ੍ਰੈਨਬੇਰੀਆਂ ਵਾਂਗ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ।

 

Leave a Reply

Your email address will not be published. Required fields are marked *