ਐਡਮਾਮੇ (ਹਰੀ ਸੋਇਆਬੀਨ) [Edamame]

ਐਡਮਾਮੇ ਹਰੀ ਜਾਂ ਕੱਚੀ ਸੋਇਆਬੀਨ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਦਾਣਿਆਂ ਦੇ ਪੱਕਣ ਜਾਂ ਸਖ਼ਤ ਹੋਣ ਤੋਂ ਪਹਿਲਾਂ ਕੱਟ ਲਿਆ ਜਾਂਦਾ ਹੈ। ਇਸ ਨੂੰ ਫਲੀਆਂ ਦੇ ਰੂਪ ਵਿੱਚ ਤਾਜ਼ਾ ਜਾਂ ਫ੍ਰੀਜ਼ ਕੀਤਾ ਹੋਇਆ ਖਰੀਦਿਆ ਜਾ ਸਕਦਾ ਹੈ।

ਹਰੀ ਸੋਇਆਬੀਨ ਦੇ ਸਿਹਤ ਨੂੰ ਹੋਣ ਵਾਲੇ ਸੰਭਾਵੀ ਲਾਭਾਂ ਵਿੱਚ ਇਹ ਸ਼ਾਮਲ ਹਨ: ਇਹ ਬਲੱਡ ਪ੍ਰੈਸ਼ਰ ਨੂੰ ਬਣਾਈ ਰੱਖਦੀ ਹੈ, ਡਿਪਰੈੱਸ਼ਨ (depression) ਦੀ ਸਥਿਤੀ ਵਿੱਚ ਸਹਾਇਤਾ ਕਰਦੀ ਹੈ, ਜਣਨ ਸ਼ਕਤੀ ਨੂੰ ਵਧਾਉਣ ਅਤੇ ਹੱਡੀਆਂ ਦੇ ਨੁਕਸਾਨ ਨੂੰ ਘੱਟ ਕਰਦੀ ਹੈ।

ਹਰੀ ਸੋਇਆਬੀਨ ਨਾਲ ਸਿਹਤ ਨੂੰ ਕਿਹੜੇ-ਕਿਹੜੇ ਲਾਭ ਹੁੰਦੇ ਹਨ?

 • ਲਾਭ
 • ਪੋਸ਼ਣ
 • ਤਰੀਕੇ
 • ਜੋਖਿਮ
 • ਸਾਰ

ਐਡਮਾਮੇ ਹਰੀ ਸੋਇਆਬੀਨ ਨੂੰ ਕਿਹਾ ਜਾਂਦਾ ਹੈ। ਹਰੀ ਸੋਇਆਬੀਨ ਇੱਕ ਸਸਤਾ, ਸ਼ਾਕਾਹਾਰੀ ਅਤੇ ਹਲਕਾ ਭੋਜਨ ਹੈ ਜਿਸ ਦੇ ਬਹੁਤ ਸਾਰੇ ਸਿਹਤ ਲਾਭ ਹੋ ਸਕਦੇ ਹਨ।

ਲੋਕ ਸੋਇਆਬੀਨ ਨੂੰ ਪੱਕਣ ਜਾਂ ਇਸ ਦੇ ਦਾਣਿਆਂ ਦੇ ਕਰੜੇ ਹੋਣ ਤੋਂ ਪਹਿਲਾਂ ਹੀ ਕੱਟ ਲੈਂਦੇ ਹਨ। ਇਹ ਤਾਜ਼ੀ ਫ਼ਲੀਆਂ ਦੇ ਰੂਪ ਵਿੱਚ ਜਾਂ ਫ੍ਰੀਜ਼ ਕੀਤੀ ਹੋਈ ਉਪਲਬਧ ਹੁੰਦੀ ਹੈ।

ਹਰੀ ਸੋਇਆਬੀਨ ਕੁਦਰਤੀ ਰੂਪ ਵਿੱਚ ਲੇਸ ਮੁਕਤ ਹੁੰਦੀ ਹੈ ਅਤੇ ਇਸ ਵਿੱਚ ਕੈਲੋਰੀ ਵੀ ਘੱਟ ਹੁੰਦੀ ਹੈ, ਇਸ ਵਿੱਚ ਕੋਈ ਕੋਲੈਸਟ੍ਰੋਲ ਨਹੀਂ ਹੁੰਦਾ ਅਤੇ ਇਹ ਪ੍ਰੋਟੀਨ, ਆਇਰਨ ਅਤੇ ਕੈਲਸ਼ੀਅਮ ਦਾ ਇੱਕ ਚੰਗਾ ਸ੍ਰੋਤ ਹੈ।

ਹਰੀ ਸੋਇਆਬੀਨ ਦੇ ਸਿਹਤ ਨੂੰ ਹੋਣ ਵਾਲੇ ਲਾਭਾਂ ਅਤੇ ਇਸ ਨੂੰ ਖ਼ੁਰਾਕ ਵਿੱਚ ਸ਼ਾਮਲ ਕਿਵੇਂ ਸ਼ਾਮਲ ਕੀਤਾ ਜਾਵੇ, ਬਾਰੇ ਹੋਰ ਜਾਣਨ ਲਈ ਅੱਗੇ ਪੜ੍ਹੋ।

ਲਾਭ

ਖੋਜਕਾਰੀਆਂ ਨੇ ਸੋਇਆ ਭੋਜਨਾਂ ਦੇ ਸੇਵਨ ਨੂੰ ਵੱਖ-ਵੱਖ ਉਮਰਾਂ ਵਿੱਚ ਅਤੇ ਜੀਵਨ-ਸ਼ੈਲੀ ਨਾਲ ਜੁੜੀਆਂ ਸਥਿਤੀਆਂ ਦੇ ਘੱਟ ਜੋਖਿਮ ਅਤੇ ਸਮੁੱਚੇ ਸਿਹਤ ਸੁਧਾਰ ਦੇ ਨਾਲ ਜੋੜਿਆ ਹੈ।

 • ਉਮਰ ਨਾਲ ਸੰਬੰਧਿਤ ਦਿਮਾਗੀ ਬਿਮਾਰੀਆਂ

ਹਰੀ ਸੋਇਆਬੀਨ, ਉਮਰ ਨਾਲ ਸੰਬੰਧਿਤ ਦਿਮਾਗੀ ਬਿਮਾਰੀਆਂ ਦੇ ਜੋਖਿਮ ਨੂੰ ਘੱਟ ਕਰ ਸਕਦੀ ਹੈ।

ਅਧਿਐਨਾਂ ਵਿੱਚ ਪਤਾ ਲਗਾਇਆ ਗਿਆ ਹੈ ਕਿ ਸੋਇਆ ਆਈਸੋਫਲੇਵੋਨਸ (isoflavones) ਦੇ ਸੇਵਨ ਨਾਲ ਬੌਧਿਕ ਗਿਰਾਵਟ ਦਾ ਜੋਖਿਮ ਘੱਟ ਹੋ ਸਕਦਾ ਹੈ।

ਪਿਛਲੀਆਂ ਜਾਂਚਾਂ ਵਿੱਚ ਪਾਇਆ ਗਿਆ ਹੈ ਕਿ ਸੋਇਆ ਆਈਸੋਫਲੇਵੋਨਸ ਨਾਲ ਉਪਚਾਰ ਸੋਚ ਅਤੇ ਬੌਧਿਕ ਪਹਿਲੂਆਂ, ਜਿਵੇਂ ਕਿ ਗ਼ੈਰ-ਕਿਰਿਆਵੀ ਯਾਦਦਾਸ਼ਤ ਅਤੇ ਕਿਰਿਆਵੀ ਪ੍ਰਵਾਹ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ।

2015 ਦੇ ਇੱਕ ਅਧਿਐਨ ਵਿੱਚ, ਜਿਸ ਵਿੱਚ ਅਲਜ਼ਾਇਮਰ (Alzheimer) ਦੀ ਬਿਮਾਰੀ ਨਾਲ ਪੀੜਿਤ 65 ਲੋਕ ਸ਼ਾਮਲ ਸਨ, ਇਨ੍ਹਾਂ ਖੋਜਾਂ ਦੀ ਪੁਸ਼ਟੀ ਨਹੀਂ ਹੋਈ।

ਹਾਲਾਂਕਿ, 2015 ਵਿੱਚ ਵੀ ਇੱਕ ਮੈਟਾ-ਵਿਸ਼ਲੇਸ਼ਣ ਤੋਂ ਇਹ ਸਿੱਟਾ ਕੱਢਿਆ ਗਿਆ ਕਿ ਸੋਇਆ ਆਈਸੋਫਲੇਵੋਨਸ ਮੇਨੋਪੋਜ਼ (menopause) ਤੋਂ ਬਾਅਦ ਬੌਧਿਕ ਕਾਰਜ ਨੂੰ ਠੀਕ ਕਰਨ ਵਿੱਚ ਮਦਦ ਕਰ ਸਕਦਾ ਹੈ। ਲੇਖਕਾਂ ਨੇ ਸੁਝਾਅ ਦਿੱਤਾ ਕਿ ਪਰੀਖਣਾਂ ਵਿੱਚ ਅਲਜ਼ਾਇਮਰ ਦੀਆਂ ਦਰਾਂ ਨੂੰ ਦੇਖਣ ਲਈ ਹਿੱਸੇਦਾਰਾਂ ‘ਤੇ ਨਿਰੰਤਰ ਕੰਮ ਹੋਣਾ ਚਾਹੀਦਾ ਹੈ।

 • ਦਿਲ ਦੀ ਬਿਮਾਰੀ

ਕੁੱਝ ਵਿਗਿਆਨੀਆਂ ਨੇ ਸਾਬਤ ਕੀਤਾ ਹੈ ਕਿ ਸੋਇਆ ਪ੍ਰੋਟੀਨ ਵਿੱਚ ਅਜਿਹੇ ਗੁਣ ਹੁੰਦੇ ਹਨ ਜੋ ਘੱਟ ਘਣਤਾ ਵਾਲੀ ਲਿਪੋਪ੍ਰੋਟੀਨ (LDL) ਜਾਂ ਕੋਲੈਸਟ੍ਰੋਲ ਦੇ “ਖ਼ਰਾਬ” ਪੱਧਰਾਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।

2017 ਦੇ ਇੱਕ ਅਧਿਐਨ ਤੋਂ ਲੇਖਕਾਂ ਦਾ ਸੁਝਾਅ ਹੈ ਕਿ ਸੋਇਆ ਆਪਣੀ ਫਾਇਬਰ ਸਮੱਗਰੀ, ਐਟੀਂਔਕਸੀਡੈਂਟ (antioxidant) ਸਮੱਗਰੀ ਅਤੇ ਹੋਰ ਬਣਤਰਾਂ ਦੁਆਰਾ ਦਿਲ ਦੀ ਸਿਹਤ ਨੂੰ ਵੀ ਲਾਭ ਪਹੁੰਚਾ ਸਕਦਾ ਹੈ।

ਲੋਕ ਇਹ ਵੀ ਜਾਣ ਸਕਦੇ ਹਨ ਕਿ ਵਸਾ ਭਰਪੂਰ ਡਾਇਰੀ ਉਤਪਾਦਾਂ ਦੇ ਵਿਕਲਪ ਦੇ ਰੂਪ ਵਿੱਚ ਸੋਇਆ ਦਾ ਸੇਵਨ ਕੋਲੇਸਟ੍ਰੋਲ ਦੇ ਪੱਧਰਾਂ ਨੂੰ ਠੀਕ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਦਾ ਹੈ।

ਜ਼ਿਆਦਾਤਰ ਪਾਦਪ (ਪੌਦਿਆਂ ਤੋਂ ਪ੍ਰਾਪਤ ਹੋਣ ਵਾਲੀ) ਵਸਾ ਅਸੰਤ੍ਰਿਪਤ (unsaturated) ਹੁੰਦੀ ਹੈ, ਜਦ ਕਿ ਪਸ਼ੂਆਂ ਤੋਂ ਪ੍ਰਾਪਤ ਹੋਣ ਵਾਲੀ ਵਸਾ ਸੰਤ੍ਰਿਪਤ (saturated) ਹੁੰਦੀ ਹੈ। ਸੰਤ੍ਰਿਪਤ ਵਸਾ ਦਾ ਸੇਵਨ ਦਿਲ ਦੀ ਬਿਮਾਰੀ ਅਤੇ ਹੋਰ ਦਿਲ ਸੰਬੰਧੀ ਸਮੱਸਿਆਵਾਂ ਨੂੰ ਠੀਕ ਕਰਨ ਵਿੱਚ ਆਪਣਾ ਯੋਗਦਾਨ ਦਿੰਦਾ ਹੈ।

 • ਛਾਤੀ ਅਤੇ ਪ੍ਰੌਸਟੇਟ ਗ੍ਰੰਥੀ ਵਿੱਚ ਕੈਂਸਰ

ਇਸ ਬਾਰੇ ਵਿੱਚ ਵਿਵਾਦ ਬਣਿਆ ਹੋਇਆ ਹੈ ਕਿ ਛਾਤੀ ਦੇ ਕੈਂਸਰ ਦੇ ਜੋਖਿਮ ‘ਤੇ ਸੋਇਆ ਦਾ ਕੋਈ ਪ੍ਰਭਾਵ ਹੋ ਸਕਦਾ ਹੈ। ਸੋਇਆ ਵਿੱਚ ਕੁੱਝ ਆਈਸੋਫਲਾਵੋਨਸ (isoflavones) ਹੁੰਦੇ ਹਨ, ਜਿਸ ਨੂੰ ਫਾਈਟੋਏਸਟ੍ਰੋਜਨ (phytoestrogens) ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਜੋ ਏਸਟ੍ਰੋਜੇਨ (estrogen) ਦੀ ਤਰ੍ਹਾਂ ਹੀ ਕੰਮ ਕਰਦੇ ਹਨ। ਏਸਟ੍ਰੋਜਨ ਦੇ ਉੱਚ ਪੱਧਰਾਂ ਨਾਲ ਛਾਤੀ ਦੇ ਕੁੱਝ ਵਿਸ਼ੇਸ਼ ਕੈਸਰਾਂ ਦਾ ਜੋਖਿਮ ਵੱਧ ਸਕਦਾ ਹੈ।

ਇਸਦੇ ਉਲਟ, ਏਸ਼ੀਆ ਵਿੱਚ ਔਰਤਾਂ ‘ਤੇ ਕੀਤੇ ਗਏ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਸੋਇਆ ਜੋਖਿਮ ਨੂੰ ਘੱਟ ਕਰ ਸਕਦਾ ਹੈ। ਇਸ ਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਸੋਇਆ ਦੇ ਜੀਨੇਸਟਾਇਨ (genistein) ਨਾਮਕ ਇੱਕ ਮੁੱਖ ਆਈਸੋਫਲੇਵੋਨਸ ਵਿੱਚ ਐਂਟੀਔਕਸੀਡੈਂਟ ਗੁਣ ਹੁੰਦੇ ਹਨ ਜੋ ਕੈਂਸਰ ਕੋਸ਼ਿਕਾਵਾਂ ਨੂੰ ਵਧਾਉਣ ਦੀ ਬਜਾਏ ਇਨ੍ਹਾਂ ਦੀ ਵ੍ਰਿਧੀ ਨੂੰ ਰੋਕਦੇ ਹਨ।

ਅਮਰੀਕੀ ਕੈਂਸਰ ਸੋਸਾਇਟੀ (ACS) ਦੇ ਅਨੁਸਾਰ, ਅਜੇ ਤੱਕ ਕਿਸੇ ਵੀ ਸਬੂਤ ਵਿੱਚ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਸੋਇਆ ਉਤਪਾਦ ਛਾਤੀ ਜਾਂ ਕੋਈ ਹੋਰ ਤਰ੍ਹਾਂ ਦੇ ਕੈਂਸਰ ਦੇ ਜੋਖਿਮ ਨੂੰ ਵਧਾਉਂਦੇ ਹਨ। ACS ਇਹ ਨਤੀਜਾ ਕੱਢਦੀ ਹੈ ਕਿ ਸੋਇਆ ਦੇ ਸੇਵਨ ਨਾਲ ਹੋਣ ਵਾਲੇ ਲਾਭ ਸ਼ਾਇਦ ਕਿਸੇ ਵੀ ਜੋਖਿਮ ਨੂੰ ਘੱਟ ਕਰਦੇ ਹਨ।

ਇਸ ਤੋਂ ਇਲਾਵਾ,  2018 ਦੀ ਇੱਕ ਸਮੀਖਿਆ ਅਤੇ ਮੈਟਾ-ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਸੋਇਆ ਉਤਪਾਦਾਂ ਦਾ ਸੇਵਨ ਪੁਰਸ਼ਾਂ ਵਿੱਚ ਪ੍ਰੌਸਟੇਟ ਕੈਂਸਰ ਦੇ ਜੋਖਿਮ ਨੂੰ ਕਾਫ਼ੀ ਘੱਟ ਕਰ ਸਕਦਾ ਹੈ।

 • ਤਣਾਅ (ਡਿਪਰੈੱਸ਼ਨ)

ਹਰੀ ਸੋਇਆਬੀਨ ਵਿੱਚ ਫੋਲੇਟ ਹੁੰਦਾ ਹੈ, ਜਿਸ ਦੀ ਜ਼ਰੂਰਤ ਸਰੀਰ ਨੂੰ ਡੀ.ਐੱਨ.ਏ (DNA) ਪੈਦਾ ਕਰਨ ਲਈ ਅਤੇ ਕੋਸ਼ਿਕਾ ਦੇ ਸਹੀ ਵਿਭਾਜਨ ਲਈ ਹੁੰਦੀ ਹੈ।

ਪਿਛਲੇ ਅਧਿਐਨਾਂ ਤੋਂ ਪਤਾ ਚਲਦਾ ਹੈ ਕਿ ਫੋਲੇਟ ਦੀ ਸਹੀ ਮਾਤਰਾ ਵਿੱਚ ਸੇਵਨ ਡਿਪਰੈੱਸ਼ਨ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।

ਇਹ ਸਰੀਰ ਵਿੱਚ ਹੋਮੋਸਿਸਟੀਨ (homocysteine) ਨਾਮਕ ਇੱਕ ਪਦਾਰਥ ਦੇ ਬਹੁਤ ਜ਼ਿਆਦਾ ਨਿਰਮਾਣ ਨੂੰ ਰੋਕਣ ਦੁਆਰਾ ਹੋ ਸਕਦਾ ਹੈ।

ਹੋਮੋਸਿਸਟੀਨ ਦੇ ਉੱਚ ਪੱਧਰ ਖ਼ੂਨ ਅਤੇ ਹੋਰ ਪੌਸ਼ਟਿਕ ਤੱਤਾਂ ਨੂੰ ਦਿਮਾਗ਼ ਤੱਕ ਪਹੁੰਚਣ ਤੋਂ ਰੋਕ ਸਕਦੇ ਹਨ, ਅਤੇ ਇਹ “ਚੰਗਾ ਮਹਿਸੂਸ ਕਰਵਾਉਣ ਵਾਲਾ” ਸੇਰੋਟੋਨਿਨ (serotonin) ਨਾਮਕ ਹਾਰਮੋਨ ਦੇ ਉਤਪਾਦਨ ਵਿੱਚ ਰੁਕਾਵਟ ਪਾ ਸਕਦੇ ਹਨ। ਇਹ ਹਾਰਮੋਨ ਮੂਡ, ਨੀਂਦ ਅਤੇ ਭੁੱਖ ਵਿੱਚ ਮਦਦ ਕਰਦਾ ਹੈ।

 • ਸ਼ੂਗਰ

2012 ਦੇ ਇੱਕ ਅਧਿਐਨ ਅਨੁਸਾਰ, ਦੂਜੀ ਕਿਸਮ ਦੇ ਸ਼ੂਗਰ ਨਾਲ ਪੀੜਿਤ ਲੋਕਾਂ ਨੂੰ ਬਿਨਾਂ ਮਿੱਠੇ ਵਾਲੇ ਸੋਇਆ ਉਤਪਾਦਾਂ ਜਿਵੇਂ ਕਿ ਹਰੀ ਸੋਇਆਬੀਨ ਤੋਂ ਲਾਭ ਹੋ ਸਕਦਾ ਹੈ।

ਇਨ੍ਹਾਂ ਵਿਗਿਆਨੀਆਂ ਨੇ 5.7 ਸਾਲਾਂ ਵਿੱਚ 43,176 ਲੋਕਾਂ ਦੇ ਡੇਟਾ ਨੂੰ ਦੇਖਿਆ। ਉਨ੍ਹਾਂ ਲੋਕਾਂ ਵਿੱਚ ਦੂਜੀ ਕਿਸਮ ਦੇ ਸ਼ੂਗਰ ਦੀਆਂ ਘੱਟ ਦਰਾਂ ਪਾਈਆਂ ਗਈਆਂ ਜਿਨ੍ਹਾਂ ਨੇ ਬਿਨਾਂ ਮਿੱਠੇ ਵਾਲੇ ਉਤਪਾਦਾਂ ਦਾ ਸੇਵਨ ਕੀਤਾ, ਜਦਕਿ ਮਿੱਠਾ ਖਾਣ ਵਾਲਿਆਂ ਵਿੱਚ ਬਿਮਾਰੀ ਦੇ ਵਿਕਸਿਤ ਹੋਣ ਦਾ ਜੋਖਿਮ ਵੱਧ ਸੀ।

ਅਧਿਐਨ ਵਿੱਚ ਕਈ ਕਮੀਆਂ ਵੀ ਸਨ, ਪਰ, ਇਹ ਪਤਾ ਲਗਾਉਣ ਲਈ ਵਧੇਰੇ ਖੋਜ ਜ਼ਰੂਰੀ ਹੈ ਕਿ ਸੋਇਆ ਉਤਪਾਦ ਖਾਣ ਨਾਲ ਦੂਜੀ ਕਿਸਮ ਦੇ ਸ਼ੂਗਰ ਦੇ ਜੋਖਿਮ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ ਜਾਂ ਨਹੀਂ।

ਸ਼ੂਗਰ ਨਾਲ ਪੀੜਿਤ ਲੋਕਾਂ ਲਈ ਕਿਹੜੇ ਭੋਜਨ ਚੰਗੇ ਹਨ?

 • ਪ੍ਰਜਨਨ ਸ਼ਕਤੀ

ਕੁੱਝ ਲੋਕਾਂ ਦੁਆਰਾ ਸੁਝਾਅ ਦਿੱਤਾ ਗਿਆ ਹੈ ਕਿ ਆਇਰਨ ਅਤੇ ਪ੍ਰੋਟੀਨ ਨਾਲ ਭਰਪੂਰ ਹਰੀਆਂ ਸਬਜ਼ੀਆਂ ਜਿਵੇਂ ਕਿ ਹਰੀ ਸੋਇਆਬੀਨ, ਪਾਲਕ, ਫਲੀਆਂ, ਪੇਠਾ, ਟਮਾਟਰ ਅਤੇ ਚੁਕੰਦਰ ਦਾ ਸੇਵਨ ਪ੍ਰਜਨਨ ਸ਼ਕਤੀ ਨੂੰ ਵਧਾਉਣ ਜਾਂ ਅੰਡਾਸ਼ਯ ਵਿਕਾਰਾਂ ਦੇ ਜੋਖਿਮ ਨੂੰ ਘੱਟ ਕਰ ਸਕਦਾ ਹੈ।

ਹਰੀ ਸੋਇਆਬੀਨ ਆਇਰਨ, ਫੋਲੇਟ ਅਤੇ ਪਾਦਪ ਪ੍ਰੋਟੀਨ (ਪੌਦਿਆਂ ਤੋਂ ਪ੍ਰਾਪਤ ਹੋਣ ਵਾਲੀ ਪ੍ਰੋਟੀਨ) ਦਾ ਚੰਗਾ ਸਰੋਤ ਹੈ।

2018 ਦੀ ਇੱਕ ਛੋਟੀ-ਸਮੀਖਿਆ ਵਿੱਚ ਪ੍ਰਜਨਨ ਸ਼ਕਤੀ ਅਤੇ ਫੋਲਿਕ ਐਸਿਡ, ਪੋਲੀਅਨਸੈਚੁਰੇਟਿਡ ਵਸਾ ਅਤੇ ਪਾਦਪ ਭੋਜਨਾਂ ਦੇ ਉੱਚ ਸੇਵਨ ਵਿਚਕਾਰ ਇੱਕ ਸੰਬੰਧ ਦੇਖਿਆ ਗਿਆ। ਲੇਖਕ ਪ੍ਰਜਨਨ ਸੰਬੰਧੀ ਸਮੱਸਿਆਵਾਂ ‘ਤੇ ਸਿਹਤਮੰਦ ਖ਼ੁਰਾਕ ਦੇ ਪ੍ਰਭਾਵ ਬਾਰੇ ਜਾਗਰੂਕਤਾ ਵਧਾਉਣ ਲਈ ਕਹਿੰਦੇ ਹਨ।

ਪ੍ਰਜਨਨ ਪੂਰਕ ਕਿਹੜੇ-ਕਿਹੜੇ ਹਨ, ਅਤੇ ਕੀ ਇਹ ਕੰਮ ਕਰਦੇ ਹਨ?

ਊਰਜਾ ਦੇ ਪੱਧਰ

ਖ਼ੁਰਾਕ ਵਿੱਚ ਆਇਰਨ ਦੀ ਕਮੀ ਸਰੀਰ ਦੁਆਰਾ ਊਰਜਾ ਦੀ ਵਰਤੋਂ ਕਰਨ ਦੇ ਤਰੀਕਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਆਇਰਨ ਦੀ ਕਮੀ ਅਨੀਮੀਆ ਦਾ ਕਾਰਨ ਬਣ ਸਕਦੀ ਹੈ।

ਹਰੀ ਸੋਇਆਬੀਨ ਦਾਲਾਂ, ਪਾਲਕ ਅਤੇ ਮੇਵਿਆਂ ਦੇ ਨਾਲ ਨੋਨਹੀਮ ਆਇਰਨ ਦਾ ਇੱਕ ਮਹੱਤਵਪੂਰਨ ਸਰੋਤ ਹੈ।

 • ਸੋਜ਼ਸ਼

ਹਰੀ ਸੋਇਆਬੀਨ ਵਿੱਚ ਕੋਲੀਨ ਨਾਮਕ ਇੱਕ ਪੌਸ਼ਟਿਕ ਤੱਤ ਹੁੰਦਾ ਹੈ, ਜੋ B ਵਿਟਾਮਿਨਾਂ ਵਰਗਾ ਹੁੰਦਾ ਹੈ। ਇਹ ਚੰਗੀ ਨੀਂਦ, ਮਾਸਪੇਸ਼ੀ ਦੀ ਗਤੀਵਿਧੀ, ਸਿੱਖਣ ਸ਼ਕਤੀ ਅਤੇ ਯਾਦਦਾਸ਼ਤ ਵਿੱਚ ਯੋਗਦਾਨ ਦਿੰਦਾ ਹੈ।

2010 ਦੇ ਇੱਕ ਅਧਿਐਨ ਤੋਂ ਇਹ ਸਿੱਟਾ ਕੱਢਿਆ ਗਿਆ ਕਿ ਕੋਲੀਨ ਸੋਜ਼ਸ਼ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ ਜੋ ਲੋਕਾਂ ਨੂੰ ਦਮੇ ਦੇ ਰੋਗ ਦੌਰਾਨ ਹੁੰਦੀ ਹੈ।

2017 ਵਿੱਚ, ਇੱਕ ਅਧਿਐਨ ਵਿੱਚ ਪਤਾ ਲੱਗਿਆ ਕਿ ਕੋਲੀਨ ਦਿਲ ਦੀ ਬਿਮਾਰੀ ਦੌਰਾਨ ਹੋਣ ਵਾਲੀ ਸੋਜ਼ਸ਼ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।

ਇਹ ਖੋਜਾਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੀਆਂ ਹਨ ਕਿ ਹਰੀ ਸੋਇਆਬੀਨ ਤੋਂ ਕੋਲੀਨ ਖਾਣ ਦੇ ਇਹ ਲਾਭ ਹੋ ਸਕਦੇ ਹਨ, ਪਰ ਇਹ ਕੁੱਝ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ।

ਇਸ ਦੇ ਉਲਟ, ਕੋਲੀਨ ਦੀ ਕਮੀ ਨਾਲ ਲੀਵਰ ਬਿਮਾਰੀ, ਐਥਰੋਸਕਲੈਰੋਸਿਸ (atherosclerosis), ਅਤੇ ਸੰਭਾਵੀ ਤੌਰ ‘ਤੇ ਨਿਓਰੋਲੌਜੀਕਲ ਵਿਕਾਰਾਂ ਦਾ ਜੋਖਿਮ ਵਧ ਸਕਦਾ ਹੈ।

ਇੱਕ ਕੱਪ ਛਿੱਲੀਆਂ ਹੋਈਆਂ ਸੋਇਆਬੀਨ ਫਲੀਆਂ ਇੱਕ ਵਿਅਕਤੀ ਨੂੰ ਕੋਲੀਨ ਦੀ ਰੋਜ਼ਾਨਾ ਜ਼ਰੂਰਤ ਦਾ 16% ਪ੍ਰਦਾਨ ਕਰਨਗੀਆਂ।

 • ਮੀਨੋਪੌਜ਼ (Menopause) ਸੰਬੰਧੀ ਸਮੱਸਿਆਵਾਂ

ਸੋਇਆ ਵਿੱਚ ਆਈਸੋਫਲੇਵੋਨਸ ਦੀ ਇਸਟ੍ਰੋਜੇਨ-ਸਮਾਨ ਕਿਰਿਆ, ਮੀਨੋਪੌਜ਼ ਦੇ ਦੋ ਪਹਿਲੂਆਂ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ। 2016 ਦੀ ਇੱਕ ਸਮੀਖਿਆ ਵਿੱਚ ਸਿੱਟਾ ਕੱਢਿਆ ਗਿਆ ਕਿ ਸੋਇਆ ਆਈਸੋਫਲੇਵੋਨਸ ਹੱਡੀਆਂ ਦੇ ਨੁਕਸਾਨ ਨੂੰ ਘੱਟ ਕਰ ਸਕਦੇ ਹਨ ਅਤੇ ਹੱਡੀਆਂ ਦੀ ਤਾਕਤ ਵਿੱਚ ਸੁਧਾਰ ਕਰ ਸਕਦੇ ਹਨ।

2017 ਦੇ ਇੱਕ ਹੋਰ ਅਧਿਐਨ ਵਿੱਚ, ਜਿਨ੍ਹਾਂ ਔਰਤਾਂ ਵਿੱਚ

ਜ਼ਿਆਦਾਤਰ ਅਧਿਐਨਾਂ ਨੇ ਵੱਖਰੇ ਤੌਰ ‘ਤੇ ਸੋਇਆ ਭਰਪੂਰ ਭੋਜਨ ਦੀ ਬਜਾਏ ਆਈਸੋਫਲੇਵੋਨਸ ਦੇ ਪ੍ਰਭਾਵ ਨੂੰ ਦੇਖਿਆ ਹੈ। ਇਹ ਸਪਸ਼ਟ ਨਹੀਂ ਹੈ ਕਿ ਭੋਜਨ ਤੋਂ ਪ੍ਰਾਪਤ ਹੋਣ ਵਾਲੀ ਨਿਯਮਿਤ ਖ਼ੁਰਾਕ ਦੇ ਸੇਵਨ ਦਾ ਸਮਾਨ ਪ੍ਰਭਾਵ ਹੁੰਦਾ ਹੈ ਜਾਂ ਨਹੀਂ।

ਪੋਸ਼ਣ

ਇੱਕ ਕੱਪ ਫ਼ਲੀਦਾਰ ਸੋਇਆਬੀਨ ਪੌਸ਼ਟਿਕ ਤੱਤ ਪ੍ਰਦਾਨ ਕਰਦੀ ਹੈ ਜਿਨ੍ਹਾਂ ਨੂੰ ਅਸੀਂ ਹੇਠਾਂ ਸੂਚੀਬੱਧ ਕੀਤਾ ਹੈ। ਸੂਚੀ ਤੋਂ ਪਤਾ ਚਲਦਾ ਹੈ ਕਿ ਤੁਲਨਾਤਮਕ ਰੂਪ ਵਿੱਚ, ਇੱਕ ਨੌਜਵਾਨ ਨੂੰ ਦਿਨ ਵਿੱਚ ਇਨ੍ਹਾਂ ਪੌਸ਼ਟਿਕ ਤੱਤਾਂ ਦੀ ਕਿੰਨੀ ਜ਼ਰੂਰਤ ਹੁੰਦੀ ਹੈ। ਵਿਅਕਤੀ ਦੀ ਉਮਰ ਅਤੇ ਲਿੰਗ ਦੇ ਅਨੁਸਾਰ ਇਨ੍ਹਾਂ ਪੌਸ਼ਟਿਕ ਤੱਤਾਂ ਦੀਆਂ ਜ਼ਰੂਰਤਾਂ ਵੱਖ-ਵੱਖ ਹੋਣਗੀਆਂ।

ਪੌਸ਼ਟਿਕ ਤੱਤ ਫ਼ਲੀਦਾਰ ਸੋਇਆਬੀਨ ਦੇ 155-ਗ੍ਰਾਮ ਕੱਪ ਵਿੱਚ ਮਾਤਰਾ ਸਿਫਾਰਸ਼ੀ ਦੈਨਿਕ ਸੇਵਨ (ਨੌਜਵਾਨ ਲਈ)
ਊਰਜਾ (ਕੈਲੋਰੀਆਂ) 188 2,000–3,000
ਪ੍ਰੋਟੀਨ (ਗ੍ਰਾ.) 18.5 46–56
ਕਾਰਬੋਹਾਈਡ੍ਰੇਟ (ਗ੍ਰਾ.) 13.8 ਜਿਸ ਵਿੱਚੋਂ 3.3 ਸ਼ੂਗਰ ਹੁੰਦੀ ਹੈ 130
ਫਾਇਬਰ (ਗ੍ਰਾ.) 8.1 28–33.6
ਆਇਰਨ (ਮਿ.ਗ੍ਰਾ.) 3.5 8–18
ਕੈਲਸ਼ੀਅਮ (ਮਿ.ਗ੍ਰਾ.) 97.6 1,000
ਮੈਗਨੀਸ਼ੀਅਮ (ਮਿ.ਗ੍ਰਾ.) 99.2 310–400
ਫਾਸਫੋਰਸ (ਮਿ.ਗ੍ਰਾ.) 262 700
ਪੋਟਾਸ਼ੀਅਮ (ਮਿ.ਗ੍ਰਾ.) 676 4,700
ਜਿੰਕ (ਮਿ.ਗ੍ਰਾ.) 2.1 8–11
ਸੇਲੇਨਿਯਮ (ਮਾਈਕ੍ਰੋਗ੍ਰਾਮ) 1.2 55
ਵਿਟਾਮਿਨ C (ਮਿ.ਗ੍ਰਾ.) 9.5 75–90
ਫੋਲੇਟ (ਮਾਈਕ੍ਰੋਗ੍ਰਾਮ) 482 400
ਕੋਲੀਨ (ਮਿ.ਗ੍ਰਾ.) 87.3 425–550
ਵਿਟਾਮਿਨ A, ਆਰ.ਏ.ਈ (ਮਾਈਕ੍ਰੋਗ੍ਰਾਮ) 23.2 700–900
ਬੀਟਾ ਕੈਰੋਟੀਨ (ਮਾਈਕ੍ਰੋਗ੍ਰਾਮ) 271 ਕੋਈ ਅੰਕੜਾ ਨਹੀਂ
ਵਿਟਾਮਿਨ K (ਮਾਈਕ੍ਰੋਗ੍ਰਾਮ) 41.4 90–120
ਲੂਟੀਨ + ਜ਼ੇਕਸਾਂਥਿਨ (ਮਾਈਕ੍ਰੋਗ੍ਰਾਮ) 2,510 ਕੋਈ ਅੰਕੜਾ ਨਹੀਂ

ਹਰੀ ਸੋਇਆਬੀਨ ਵਿੱਚ ਵਿਟਾਮਿਨ E, ਥੀਆਮਿਨ, ਰਿਬੋਫਲੈਵਿਨ, ਨਿਆਸਿਨ ਅਤੇ ਵਿਟਾਮਿਨ B-6 ਦੀ ਘੱਟ ਮਾਤਰਾ ਹੁੰਦੀ ਹੈ।

ਇੱਕ ਕੱਪ ਛਿੱਲੀ ਹੋਈ ਫ਼ਲੀਦਾਰ ਸੋਇਆਬੀਨ ਇੱਕ ਨੌਜਵਾਨ ਨੂੰ ਹੇਠ ਦਿੱਤੇ ਪੌਸ਼ਟਿਕ ਤੱਤ ਪ੍ਰਦਾਨ ਕਰਦੀ ਹੈ:

 • ਉਨ੍ਹਾਂ ਦੀ ਪ੍ਰਤਿਦਿਨ ਕੈਲਸ਼ੀਅਮ ਲੋੜ ਦਾ ਲਗਭਗ 10%
 • ਉਨ੍ਹਾਂ ਦੀ ਪ੍ਰਤਿਦਿਨ ਵਿਟਾਮਿਨ C ਲੋੜ ਦਾ 10% ਤੋਂ ਵੱਧ
 • ਉਨ੍ਹਾਂ ਦੀ ਪ੍ਰਤਿਦਿਨ ਆਇਰਨ ਲੋੜ ਦਾ 20%
 • ਉਨ੍ਹਾਂ ਦੀ ਪ੍ਰਤਿਦਿਨ ਵਿਟਾਮਿਨ K ਲੋੜ ਦਾ 34%
 • ਉਨ੍ਹਾਂ ਦੀ ਪ੍ਰਤਿਦਿਨ ਫੋਲੇਟ ਲੋੜ ਦਾ 120%
 • ਉਨ੍ਹਾਂ ਦੀ ਪ੍ਰਤਿਦਿਨ ਪ੍ਰੋਟੀਨ ਲੋੜ ਦਾ 33%

ਹਰੀ ਸੋਇਆਬੀਨ ਪ੍ਰੋਟੀਨ ਦਾ ਸੰਪੂਰਨ ਸਰੋਤ ਹੈ। ਇਸ ਦਾ ਮਤਲਬ ਇਹ ਹੈ ਕਿ ਮਾਸ ਅਤੇ ਡਾਇਰੀ ਉਤਪਾਦਾਂ ਦੇ ਨਾਲ-ਨਾਲ, ਫਲੀਆਂ ਉਹ ਸਾਰੇ ਜ਼ਰੂਰੀ ਅਮੀਨੋ ਐਸਿਡ ਪ੍ਰਦਾਨ ਕਰਦੀਆਂ ਹਨ ਜਿਨ੍ਹਾਂ ਦੀ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ ਅਤੇ ਜੋ ਸਰੀਰ ਆਪਣੇ-ਆਪ ਪੈਦਾ ਨਹੀਂ ਕਰ ਸਕਦਾ ਹੈ।

ਫਲੀਆਂ ਸਿਹਤਮੰਦ ਪੋਲੀਅਨਸੈਚੁਰੇਟਿਡ ਵਸਾ (polyunsaturated fats), ਵਿਸ਼ੇਸ਼ ਤੌਰ ‘ਤੇ ਓਮੇਗਾ-3 ਅਲਫਾ-ਲਾਈਨੋਲੈਨਿਕ ਐਸਿਡ ਦਾ ਚੰਗਾ ਸਰੋਤ ਹਨ।

ਸੋਇਆ ਭੋਜਨ ਵਿੱਚ ਆਈਸੋਫਲੇਵੋਨਸ ਹੁੰਦੇ ਹਨ, ਇਹ ਇੱਕ ਪ੍ਰਕਾਰ ਦਾ ਐਟੀਂਔਕਸੀਡੈਂਟ ਹੈ ਜੋ ਹੱਡੀਆਂ ਕਮਜ਼ੋਰ ਹੋਣ ਦੀ ਅਵਸਥਾ (osteoporosis) ਅਤੇ ਕੈਂਸਰ ਦੇ ਜੋਖਿਮ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ।

ਉਹ ਲੋਕ ਜਿਹੜੇ ਸਿਰਫ਼ ਪਾਦਪ ਭੋਜਨ ਖਾਂਦੇ ਹਨ, ਉਹ ਆਪਣੀ ਖ਼ੁਰਾਕ ਵਿੱਚ ਪੂਰਕਾਂ ਨੂੰ ਸ਼ਾਮਲ ਕਰਨ ਨਾਲ ਲਾਭ ਪ੍ਰਾਪਤ ਕਰ ਸਕਦੇ ਹਨ।

ਵਿਅੰਜਨ

ਹਰੀ ਸੋਇਆਬੀਨ ਗ੍ਰੋਸਰੀ ਸਟੋਰ ਵਿੱਚ ਵੀ ਉਪਲਬਧ ਹੁੰਦੀ ਹੈ ਅਤੇ ਇਸ ਨੂੰ ਔਨਲਾਈਨ ਵੀ ਖਰੀਦਿਆ ਜਾ ਸਕਦਾ ਹੈ।

ਲੋਕ ਇਨ੍ਹਾਂ ਨੂੰ ਤਾਜ਼ੀਆਂ ਫਲੀਆਂ, ਖੁਲ੍ਹੇ ਜਾਂ ਫਰੀਜ਼ ਕੀਤੇ ਹੋਏ ਦੇ ਰੂਪ ਵਿੱਚ ਖਰੀਦ ਸਕਦੇ ਹਨ। ਫਰੀਜ਼ ਕੀਤੀ ਸੋਇਆਬੀਨ ਨੂੰ ਖਰੀਦਦੇ ਹੋਏ, ਲੋਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਮੱਗਰੀ ਵਿੱਚ ਸਿਰਫ਼ ਸੋਇਆਬੀਨ ਤੋਂ ਇਲਾਵਾ ਕੋਈ ਹੋਰ ਯੋਗਿਕ ਵਸਤੂ ਤਾਂ ਨਹੀਂ ਹੈ।

ਕੁੱਝ ਲੋਕਾਂ ਨੂੰ ਸ਼ਾਇਦ ਇਹ ਪਤਾ ਹੋਵੇਗਾ ਕਿ ਹਰੀ ਸੋਇਆਬੀਨ ਨੇ ਏਸ਼ੀਆ ਤੋਂ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ। ਜੇਕਰ ਇਸ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਉਗਾਇਆ ਜਾਂਦਾ ਹੈ, ਤਾਂ ਇਸ ਨੂੰ ਅਨੁਵੰਸ਼ਿਕ ਤੌਰ ‘ਤੇ ਬਦਲਣ ਦਾ ਚੰਗਾ ਮੌਕਾ ਹੈ।

ਪਰੋਸਣ ਦੇ ਟਿਪਸ

ਹਰੀ ਸੋਇਆਬੀਨ ਵਿੱਚ ਥੋੜ੍ਹਾ ਮਿੱਠਾ ਅਤੇ ਮੱਖਣਦਾਰ ਦਾ ਸਵਾਦ ਹੁੰਦਾ ਹੈ ਅਤੇ ਇਸ ਨੂੰ ਕਈ ਵਿਅੰਜਨਾਂ ਨਾਲ ਪਰੋਸਿਆ ਜਾ ਸਕਦਾ ਹੈ।

ਹਰੀ ਸੋਇਆਬੀਨ ਨੂੰ ਤਿਆਰ ਕਰਨ ਅਤੇ ਪਰੋਸਣ ਦੇ ਟਿਪਸਾਂ ਵਿੱਚ ਸ਼ਾਮਲ ਹਨ:

 • ਇਸ ਨੂੰ ਸੂਪ, ਸਬਜ਼ੀ, ਸਲਾਦ, ਚਾਵਲ ਦੇ ਵਿਅੰਜਨਾਂ ਜਾਂ ਕੈਸਰੋਲ ਵਿੱਚ ਪਾਓ
 • 5-10 ਮਿੰਟ ਤੱਕ ਉਬਾਲਣ ਤੋਂ ਬਾਅਦ ਇਸ ਨੂੰ ਠੰਡਾ ਹੋਣ ਦਿਓ ਅਤੇ ਨਮਕ ਛਿੜਕ ਕੇ ਇਸ    ਨੂੰ ਫਲੀ ਦੇ ਰੂਪ ਵਿੱਚ ਖਾਓ
 • ਮਟਰ ਦੀ ਜਗ੍ਹਾ ‘ਤੇ ਇਸ ਨੂੰ ਪਰੋਸੋ

ਖ਼ੁਰਾਕ ਵਿੱਸ਼ੇਸ਼ਗ ਵੱਲੋਂ ਦੱਸੇ ਗਏ ਵਿਅੰਜਨ

ਇੱਥੇ ਦੋ ਵਿਅੰਜਨਾਂ ਨੂੰ ਅਪਣਾਇਆ ਜਾ ਸਕਦਾ ਹੈ:

 • ਕ੍ਰਿਸਪੀ ਲਸਣ ਪਨੀਰ ਸੋਇਆਬੀਨ
 • ਮਸਾਲੇਦਾਰ ਸੋਇਆਬੀਨ ਪਨੀਰ ਅਤੇ ਸੋਇਆਬੀਨ ਫਲੀਆਂ

ਜੋਖਿਮ

ਪਿਛਲੇ ਕੁੱਝ ਅਧਿਐਨਾਂ ਵਿੱਚ ਸੋਇਆਬੀਨ ਦੇ ਉੱਚ ਸੇਵਨ ਨੂੰ ਇੱਕ ਵਿਸ਼ੇਸ਼ ਪ੍ਰਕਾਰ ਦੇ ਛਾਤੀ ਦੇ ਕੈਂਸਰ ਨਾਲ ਜੋੜਿਆ ਗਿਆ ਹੈ, ਪਰ ਵਰਤਮਾਨ ਵਿੱਚ ਵਿਸ਼ੇਸ਼ੱਗਾਂ ਦਾ ਇਹ ਮੰਨਣਾ ਨਹੀਂ ਹੈ ਕਿ ਇਸਦਾ ਕੋਈ ਜੋਖਿਮ ਹੈ।

ਸੋਇਆ ਨਾਬਾਲਗਾਂ ਅਤੇ ਬੱਚਿਆਂ ਵਿੱਚ ਇੱਕ ਆਮ ਐਲਰਜੀ ਹੈ ਅਤੇ ਇਸਿਨੋਫਿਲਿਕ ਇਸੋਫੈਗਿਟਿਸ (eosinophilic esophagitis) ਨਾਲ ਪੀੜਿਤਾਂ ਵਿੱਚ ਲੱਛਣਾਂ ਦਾ ਕਾਰਨ ਹੋ ਸਕਦੀ ਹੈ, ਜੋ ਭੋਜਨ ਨਲੀ ਦੀ ਇੱਕ ਸੋਜ਼ਸ਼ਕਾਰੀ ਬਿਮਾਰੀ ਹੈ।

ਜੇਕਰ ਕਿਸੇ ਨੂੰ ਵੀ ਇਸ ਐਲਰਜੀ ਰਿਐਕਸ਼ਨ ਦੇ ਲੱਛਣਾਂ ਦਾ ਅਨੁਭਵ ਹੁੰਦਾ ਹੈ, ਤਾਂ ਉਸ ਨੂੰ ਸੋਇਆਬੀਨ ਖਾਣੀ ਬੰਦ ਕਰ ਦੇਣੀ ਚਾਹੀਦੀ ਹੈ। ਜੇਕਰ ਸੋਜ਼ਸ਼, ਹਾਇਵਸ ਅਤੇ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ ਤਾਂ ਵਿਅਕਤੀ ਨੂੰ ਤੁੰਰਤ ਡਾਕਟਰੀ ਸਹਾਇਤਾ ਦੀ ਜ਼ਰੂਰਤ ਹੋਵੇਗੀ। ਇਹ ਐਨਾਫਿਲੈਕਸਿਸ (anaphylaxis) ਦੇ ਲੱਛਣ ਹੋ ਸਕਦੇ ਹਨ, ਜੋ ਸੰਭਾਵਿਤ ਰੂਪ ਵਿੱਚ ਇੱਕ ਜਾਨਲੇਵਾ ਸਥਿਤੀ ਹੈ।

Leave a Reply

Your email address will not be published. Required fields are marked *