ਪੈਪਰਮਿੰਟ (Peppermint)

ਪੈਪਰਮਿੰਟ ਨੂੰ ਕਈ ਸਿਹਤ ਸੰਬੰਧੀ ਸਥਿਤੀਆਂ ਅਤੇ ਬਿਮਾਰੀਂ ਲਈ ਇਸਦੇ ਇਲਾਜਮਈ ਪ੍ਰਭਾਵਾਂ ਕਾਰਨ ਇੱਕ ਪਰੰਪਰਾਗਤ ਜਾਂ ਲੋਕ-ਪ੍ਰਸਿੱਧ ਦਵਾਈ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ।

ਪੈਪਰਮਿੰਟ ਦੇ ਸਿਹਤ ਨੂੰ ਹੋਣ ਵਾਲਾ ਸੰਭਾਵੀ ਲਾਭਾਂ ਵਿੱਚ ਇਹ ਸ਼ਾਮਲ ਹਨ:

  • ਇਹ ਇਰੀਟੇਬਲ ਬੋਵੈੱਲ ਸਿੰਡਰਾਮ (ਆਈ.ਬੀ.ਐੱਸ) ਮਤਬਲ ਕਿ ਤਣਾਅ ਕਾਰਨ ਪੇਟ ਵਿੱਚ ਹੋਣ ਵਾਲੇ ਦਰਦ, ਡਾਇਰੀਆ ਅਤੇ ਕਬਜ਼ ਸਮੇਤ ਕਈ ਲੱਛਣਾਂ ਨੂੰ ਠੀਕ ਕਰਦਾ ਹੈ।
  • ਚਮੜੀ ‘ਤੇ ਹੋਣ ਵਾਲੀ ਖਾਰਸ਼ ਅਤੇ ਜਲਣ ਤੋਂ ਰਾਹਤ ਦਿੰਦਾ ਹੈ।
  • ਸਿਰਦਰਦ ਅਤੇ ਸੰਬੰਧਿਤ ਲੱਛਣਾਂ ਦੀ ਸ਼ੁਰੂਆਤ ਨੂੰ ਰੋਕਦਾ ਹੈ।

ਪੈਪਰਮਿੰਟ ਦੇ ਸਿਹਤ ਸੰਬੰਧੀ ਲਾਭ ਅਤੇ ਜੋਖਿਮ

  • ਪੈਪਰਮਿੰਟ ਦੀਆਂ ਕਿਸਮਾਂ
  • ਸੰਭਾਵਿਤ ਸਿਹਤ ਲਾਭ
  • ਜੋਖਿਮ ਅਤੇ ਸਾਵਧਾਨੀਆਂ

ਅਪ੍ਰੈਲ 2020 ਵਿੱਚ, ਖ਼ੁਰਾਕ ਅਤੇ ਦਵਾਈ ਪ੍ਰਸ਼ਾਸਨ (FDA) ਨੇ ਬੇਨਤੀ ਕੀਤੀ ਕਿ ਹਰੇਕ ਕਿਸਮ ਦੇ ਨੁਸਖ਼ੇ ਅਤੇ ਓਵਰ-ਦ-ਕਾਊਂਟਰ (OTC) ਰੈਨਿਟਿਡਿਨ (ਜ਼ੈਨਟੈਕ) ਨੂੰ ਅਮਰੀਕੀ ਬਾਜ਼ਾਰ ਵਿੱਚੋਂ ਹਟਾ ਦਿੱਤਾ ਜਾਵੇ। ਉਨ੍ਹਾਂ ਨੇ ਇਹ ਸਿਫਾਰਿਸ਼ ਇਸ ਲਈ ਕੀਤੀ ਕਿਉਂਕਿ NDMA ਦੇ ਅਸਵੀਕਾਰਯੋਗ ਪੱਧਰਾਂ ‘ਤੇ, ਕੁੱਝ ਰੇਨਿਟਿਡਿਨ ਉਤਪਾਦਾਂ ਵਿੱਚ ਇੱਕ ਸੰਭਾਵਿਤ  ਕੈਂਸਰਜਨ (ਜਾਂ ਕੈਂਸਰ ਦਾ ਕਾਰਨ ਬਣਨ ਵਾਲਾ ਇੱਕ ਰਸਾਇਣ) ਮੌਜੂਦ ਸੀ। ਰੇਨਿਟਿਡਿਨ ਨੁਸਖ਼ੇ ਨੂੰ ਵਰਤਣ ਵਾਲੇ ਲੋਕਾਂ ਨੂੰ ਦਵਾਈ ਬੰਦ ਕਰਨ ਤੋਂ ਪਹਿਲਾਂ ਕੋਈ ਹੋਰ ਸੁਰੱਖਿਅਤ ਵਿਕਲਪਾਂ ਬਾਰੇ ਆਪਣੇ ਡਾਕਟਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਓ.ਟੀ.ਸੀ ਰੇਨਿਟਿਡਿਨ ਲੈਣ ਵਾਲੇ ਲੋਕਾਂ ਨੂੰ ਦਵਾਈ ਲੈਣੀ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਕੋਈ ਹੋਰ ਸੁਰੱਖਿਅਤ ਵਿਕਲਪਾਂ ਬਾਰੇ ਆਪਣੇ ਹੈਲਥਕੇਅਰ ਪ੍ਰੋਵਾਈਡਰ ਨਾਲ ਚਰਚਾ ਕਰਨੀ ਚਾਹੀਦੀ ਹੈ। ਨਾਮੁਆਫ਼ਕ ਰੇਨਿਟਿਡਿਨ ਉਤਪਾਦ ਡਾਕਟਰ ਨੂੰ ਵਾਪਸ ਕਰਨ ਦੀ ਬਜਾਏ, ਵਿਅਕਤੀ ਨੂੰ ਉਤਪਾਦ ‘ਤੇ ਦਿੱਤੇ ਨਿਰਦੇਸ਼ਾਂ ਜਾਂ ਐੱਫ਼.ਡੀ.ਏ ਦੀਆਂ ਸੇਧਾਂ ਅਨੁਸਾਰ ਉਸਦਾ ਨਿਪਟਾਨ ਕਰ ਦੇਣਾ ਚਾਹੀਦਾ ਹੈ।

ਪੈਪਰਮਿੰਟ ਇੱਕ ਸੁਗੰਧਿਤ ਪੌਦਾ ਹੈ, ਜੋ ਵਾਟਰਮਿੰਟ ਅਤੇ ਸਪੀਅਰਮਿੰਟ ਨੂੰ ਮਿਲਾ ਕੇ ਬਣਿਆ ਹੈ।

ਇਹ ਭੋਜਨ, ਸ਼ਿੰਗਾਰ ਉਤਪਾਦਾਂ, ਸਾਬਣਾਂ, ਟੂਥਪੇਸਟਾਂ, ਮਾਊਥਵਾਸ਼ਾਂ, ਅਤੇ ਹੋਰ ਉਤਪਾਦਾਂ ਵਿੱਚ ਫਲੇਅਰ ਅਤੇ ਸੁੰਗਧ ਪਾਉਣ ਲਈ ਵਰਤਿਆ ਜਾਂਦਾ ਹੈ, ਅਤੇ ਇਸਦੀ ਦਵਾਈਆਂ ਵਿੱਚ ਵੀ ਵਰਤੋਂ ਕੀਤੀ ਜਾਂਦੀ ਹੈ।

ਪੈਪਰਮਿੰਟ (ਮੇਂਥਾ ਪਿਪਰਿਟਾ) ਦੀਆਂ ਸੁੱਕੀਆਂ ਜਾਂ ਤਾਜ਼ੀਆਂ ਪੱਤੀਆਂ ਨੂੰ ਚਾਹ ਵਿੱਚ ਵੀ ਵਰਤਿਆ ਜਾ ਸਕਦਾ ਹੈ।

ਪੈਪਰਮਿੰਟ ਮੂਲ ਰੂਪ ਵਿੱਚ ਯੂਰਪ ਤੋਂ ਆਇਆ ਹੈ ਅਤੇ ਇਸ ਦੀ ਖੇਤੀ ਅੱਜ ਪੂਰੇ ਸੰਸਾਰ ਵਿੱਚ ਕੀਤੀ ਜਾਂਦੀ ਹੈ।

ਇਹ ਲੇਖ ਪ੍ਰਸਿੱਧ ਭੋਜਨਾਂ ਦੇ ਸਿਹਤ ਸੰਬੰਧੀ ਲਾਭਾਂ ‘ਤੇ ਬਣਾਏ ਲੇਖਾਂ ਦੇ ਸੰਗ੍ਰਹਿ ਦਾ ਇੱਕ ਹਿੱਸਾ ਹੈ।

ਪੈਪਰਮਿੰਟ ਬਾਰੇ ਕੁੱਝ ਤੱਥ

  • ਪੈਪਰਮਿੰਟ ਵਾਟਰਮਿੰਟ ਅਤੇ ਸਪੀਅਰਮਿੰਟ ਤੋਂ ਮਿਲ ਕੇ ਬਣਿਆ ਹੈ।
  • ਇਹ ਪੱਤੀਆਂ, ਕੈਪਸਿਊਲ, ਅਤੇ ਤੇਲ ਦੇ ਰੂਪ ਵਿੱਚ ਉਪਲਬਧ ਹੁੰਦਾ ਹੈ।
  • ਇਰੀਟੇਬਲ ਬੋਵੈੱਲ ਸਿੰਡਰਾਮ (ਆਈ.ਬੀ.ਐੱਸ), ਮਤਲੀ, ਚਮੜੀ ਦੇ ਰੋਗਾਂ, ਸਿਰ ਦਰਦ, ਜ਼ੁਕਾਮ, ਅਤੇ ਫਲੂ ਲਈ ਪੈਪਰਮਿੰਟ ਦੇ ਕਈ ਸਿਹਤ ਸੰਬੰਧੀ ਲਾਭ ਦੇਖੇ ਗਏ ਹਨ।
  • ਇਹ ਦਵਾਈਆਂ ਲਈ ਪਰਸਪਰ ਪ੍ਰਭਾਵੀ ਹੋ ਸਕਦਾ ਹੈ ਅਤੇ ਜਠਰ-ਆਂਤ ਸਮੱਸਿਆਵਾਂ ਨਾਲ ਪੀੜਿਤ ਲੋਕਾਂ ਨੂੰ ਇਹ ਖਾਣ ਦੀ ਸਲਾਹ ਨਹੀਂ ਦਿੱਤੀ ਜਾਂਦੀ।

 

ਪੈਪਰਮਿੰਟ ਦੀਆਂ ਕਿਸਮਾਂ

ਪੈਪਰਮਿੰਟ ਇੱਕ ਹਾਈਬ੍ਰਿਡ ਪੌਦਾ ਹੈ ਜਿਸਦੇ ਕਈ ਸਿਹਤ ਲਾਭ ਹਨ।

ਪੈਪਰਮਿੰਟ ਦੀਆਂ ਤਾਜ਼ੀਆਂ ਜਾਂ ਸੁੱਕੀਆਂ ਪੱਤੀਆਂ ਨੂੰ ਭੋਜਨ ਜਾਂ ਚਾਹ ਵਿੱਚ ਵਰਤਿਆ ਜਾ ਸਕਦਾ ਹੈ। ਪੈਪਰਮਿੰਟ ਵਾਸ਼ਪੀ ਤੇਲ ਨੂੰ ਦਵਾਈਆਂ, ਚੈਸਟ ਰੱਬ ਅਤੇ ਕ੍ਰੀਮਾਂ ਵਿੱਚ ਵਰਤਿਆ ਜਾਂਦਾ ਹੈ।

ਇਸ ਨੂੰ ਨਿਗਲਣ ਲਈ ਏਂਟਰਿਕ-ਕੇਟਿਡ ਕੈਪਸਿਊਲ ਦੇ ਰੂਪ ਵਿੱਚ ਵੀ ਲਿਆ ਜਾ ਸਕਦਾ ਹੈ। ਇਹ ਪੈਪਰਮਿੰਟ ਨੂੰ ਅੰਤੜੀਆਂ ਤੱਕ ਜਾਣ ਦੀ ਆਗਿਆ ਦਿੰਦਾ ਹੈ।

ਪੈਪਰਮਿੰਟ ਵਾਸ਼ਪਿਤ ਤੇਲ ਇੱਕ ਗਾੜ੍ਹਾ ਤੇਲ ਹੈ ਜਿਸ ਨੂੰ ਭਾਫ਼ ਸ਼ੁੱਧੀਕਰਨ ਪ੍ਰਕਿਰਿਆ ਦੁਆਰਾ ਪੈਪਰਮਿੰਟ ਦੇ ਪੌਦੇ ‘ਚੋਂ ਕੱਢਿਆ ਜਾਂਦਾ ਹੈ। ਫੁੱਲ ਆਉਣ ਤੋਂ ਪਹਿਲਾਂ ਪੂਰੇ ਤਾਜ਼ੇ ਪੌਦੇ ਜਾਂ ਅੱਧੇ ਸੁੱਕੇ ਪੌਦੇ ਨੂੰ ਵਰਤ ਲਿਆ ਜਾਂਦਾ ਹੈ।

ਪੈਪਰਮਿੰਟ ਤੇਲ ਵਿੱਚ ਅੱਗੇ ਦਿੱਤੇ ਰਸਾਇਣਿਕ ਘਟਕ ਪਾਏ ਜਾਂਦੇ ਹਨ:

  • ਮੈਥਾਨੋਲ (40.7 ਪ੍ਰਤਿਸ਼ਤ)
  • ਮੈਥਾਨੋਨ (23.4 ਪ੍ਰਤਿਸ਼ਤ)
  • ਮੈਂਥਾਇਲ ਐਕਿਟੇਟ
  • 1,8-ਸਾਈਨਿਓਲ
  • ਲਿਮੋਨੀਨ
  • ਬੀਟਾ-ਪਾਇਨੀਨ
  • ਬੀਟਾ-ਕਾਰਿਓਫਾਇਲੀਨ

ਹੋਰ ਤੇਲਾਂ ਵਾਂਗ, ਪੈਪਰਮਿੰਟ ਵਾਸ਼ਪੀ ਤੇਲ ਨੂੰ ਮੂੰਹ ਦੁਆਰਾ ਨਹੀਂ ਲਿਆ ਜਾਣਾ ਚਾਹੀਦਾ ਹੈ ਅਤੇ ਚਮੜੀ ‘ਤੇ ਲਗਾਉਣ ਤੋਂ ਪਹਿਲਾਂ ਇਸ ਵਿੱਚ ਵਨਸਪਤੀ ਤੇਲ ਮਿਲਾ ਕੇ ਪਤਲਾ ਕਰ ਲੈਣਾ ਚਾਹੀਦਾ ਹੈ।

ਸੰਭਾਵਿਤ ਸਿਹਤ ਲਾਭ

ਪੈਪਰਮਿੰਟ ਬਹੁਤ ਸਾਰੀਆਂ ਸਥਿਤੀਆਂ ਲਈ ਪ੍ਰਸਿੱਧ ਰਿਵਾਇਤੀ ਉਪਚਾਰ ਹੈ।

ਇਹ ਸ਼ਾਂਤਕਾਰੀ ਪ੍ਰਭਾਵ ਲਈ ਮੰਨਿਆ ਜਾਂਦਾ ਹੈ।

ਇਹ ਪੇਟ ਫੁੱਲਣ, ਮਾਹਵਾਰੀ ਦੇ ਦਰਦ, ਦਸਤ, ਮਤਲੀ, ਡਿਪ੍ਰੈਸ਼ਨ ਸੰਬੰਧੀ ਚਿੰਤਾ, ਮਾਸਪੇਸ਼ੀ ਅਤੇ ਨਸਾਂ ਵਿੱਚ ਦਰਦ, ਆਮ ਜ਼ੁਕਾਮ, ਬਦਹਜ਼ਮੀ ਅਤੇ IBS ਦੇ ਇਲਾਜ ਲਈ ਵਰਤਿਆ ਜਾਂਦਾ ਹੈ।

ਬਦਹਜ਼ਮੀ

ਯੂਨੀਵਰਸਿਟੀ ਔਫ਼ ਮੈਰੀਲੈਂਡ ਮੈਡੀਕਲ ਸੈਂਟਰ (ਯੂ.ਐੱਮ.ਐੱਮ) ਦੇ ਅਨੁਸਾਰ, ਪੈਪਰਮਿੰਟ ਪੇਟ ਦੀਆਂ ਮਾਸਪੇਸ਼ੀਆਂ ਨੂੰ ਸ਼ਾਂਤ ਕਰਦਾ ਹੈ ਅਤੇ ਪਿੱਤ ਰਸ ਦੇ ਪ੍ਰਵਾਹ ਨੂੰ ਬਿਹਤਰ ਬਣਾਉਂਦਾ ਹੈ। ਇਹ ਬਦਹਜ਼ਮੀ ਵਾਲੇ ਲੋਕਾਂ ਲਈ ਬਹੁਤ ਹੀ ਉਪਯੋਗੀ ਹੈ।

ਹਾਲਾਂਕਿ, ਇਸਦਾ ਉਪਯੋਗ ਗੈਸਟਰੋਇਸੋਫੈਜ਼ੀਲ ਰਫਲੈਕਸ ਰੋਗ (GERD) ਬਿਮਾਰੀ ਵਾਲੇ ਲੋਕਾਂ ਦੁਆਰਾ ਨਹੀ ਕੀਤਾ ਜਾਣਾ ਚਾਹੀਦਾ, ਜਿਸ ਦੇ ਵੱਖਰੇ ਕਾਰਨ ਹਨ।

ਇਰੀਟੇਬਲ ਬੋਵੈੱਲ ਸਿੰਡਰਾਮ

ਪੈਪਰਮਿੰਟ ਨੇ IBS ਦੇ ਲੱਛਣਾਂ ਤੋ ਰਾਹਤ ਦਵਾਉਣ ਲਈ ਸਕਰਾਤਮਕ ਨਤੀਜੇ ਦਿਖਾਏ ਹਨ।

ਵਿਗਿਆਨਕ ਅਧਿਐਨਾਂ ਨੇ ਸੁਝਾਅ ਦਿੱਤਾ ਹੈ ਕਿ ਪੈਪਰਮਿੰਟ, ਵੱਖ ਵੱਖ ਰੂਪਾਂ ਵਿਚ, ਇਰੀਟੇਬਲ ਬੋਵੈੱਲ ਸਿੰਡਰਾਮ (IBS) ਦੇ ਲੱਛਣਾਂ ਦਾ ਇਲਾਜ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ।

ਇਨ੍ਹਾਂ ਲੱਛਣਾਂ ਵਿਚ ਸ਼ਾਮਲ ਹਨ:

  • ਦਰਦ
  • ਸੋਜ
  • ਦਸਤ
  • ਗੈਸ

ਬ੍ਰਿਟਿਸ਼ ਮੈਡੀਕਲ ਜਰਨਲ (British Medical Journal, BMJ) ਵਿੱਚ ਪ੍ਰਕਾਸ਼ਿਤ ਇੱਕ 2008 ਦੇ ਅਧਿਐਨ ਤੋਂ ਇਹ ਸਿੱਟਾ ਨਿਕਲਿਆ ਕਿ ਪੈਪਰਮਿੰਟ IBS ਦੇ ਇਲਾਜ ਵਿੱਚ ਇੱਕ ਐਂਟੀਸਪਾਸਮੋਡਿਕ (antispasmodic) ਵਜੋਂ ਮਦਦਗਾਰ ਸੀ।

ਐਂਟੀਸਪਾਸਮੋਡਿਕ (antispasmodic) ਉਹ ਵਿਸ਼ੇਸ਼ਤਾਵਾਂ ਹਨ ਜੋ ਮਰੋੜ ਜਾਂ ਅਣਇੱਛਤ ਅੰਦੋਲਨ ਦੀ ਤੀਬਰਤਾ ਅਤੇ ਬਾਰੰਬਾਰਤਾ ਨੂੰ ਘਟਾਉਂਦੀਆਂ ਹਨ।

ਕੁਝ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਪੈਪਰਮਿੰਟ IBS ਨਾਲ ਸੰਬੰਧਿਤ ਦਰਦ ਨੂੰ ਘਟਾਉਣ ਵਿੱਚ ਸਹਾਇਤਾ ਕਰ ਸਕਦਾ ਹੈ।

2013 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਪੈਪਰਮਿੰਟ IBS ਦੇ ਕਾਰਣ ਦਸਤ ਵਾਲੇ ਮਰੀਜ਼ਾਂ ਵਿੱਚ ਪੇਟ ਦਰਦ ਦਾ ਇਲਾਜ ਕਰਨ ਵਿੱਚ ਲਾਭਦਾਇਕ ਰਿਹਾ ।

ਆਸਟਰੇਲੀਆ ਵਿੱਚ ਯੂਨੀਵਰਸਿਟੀ ਔਫ਼ ਅਡਿਲੇਡ ਦੀ ਇਕ ਟੀਮ ਨੇ ਇਹ ਸਿੱਟਾ ਕੱਢਿਆ ਕਿ ਪੈਪਰਮਿੰਟ ਕੋਲੋਨ ਵਿੱਚ ਇੱਕ ਦਰਦ-ਰਹਿਤ ਚੈਨਲ ਨੂੰ ਸਰਗਰਮ ਕਰਦਾ ਹੈ, ਜਿਸ ਦੇ ਨਤੀਜੇ ਵਜੋਂ ਅੰਤੜੀਆਂ ਵਿੱਚ ਸੋਜ਼ਸ਼ ਦਾ ਦਰਦ ਘੱਟ ਹੁੰਦਾ ਹੈ।

 

ਚਮੜੀ ਦੇ ਹਾਲਾਤ

ਪੈਪਰਮਿੰਟ ਦਾ ਤੇਲ ਚਮੜੀ ਦੀ ਜਲਣ ਅਤੇ ਖਾਰਸ਼ ਨੂੰ ਸ਼ਾਂਤ ਕਰਨ ਦੇ ਨਾਲ-ਨਾਲ ਲਾਲੀ ਨੂੰ ਘਟਾਉਣ ਲਈ ਵਿਆਪਕ ਤੌਰ ‘ਤੇ ਵਰਤਿਆ ਜਾਂਦਾ ਹੈ। ਪੈਪਰਮਿੰਟ ਵਾਸ਼ਪੀ ਤੇਲ ਨੂੰ ਚਮੜੀ ਤੇ ਲਗਾਉਣ ਤੋਂ ਪਹਿਲਾ ਹਮੇਸ਼ਾ ਪਤਲਾ ਕਰ ਲੈਣਾ ਚਾਹੀਦਾ ਹੈ

ਵਾਸ਼ਪੀ ਤੇਲ ਦੀਆਂ 3 ਜਾਂ 5 ਬੂੰਦਾਂ ਵਿੱਚ ਇੱਕ ਔਂਸ ਕੈਰੀਅਰ ਤੇਲ ਜਿਵੇਂ ਕਿ ਮਿਨਰਲ ਜਾਂ ਜੈਤੂਨ ਦਾ ਤੇਲ ਮਿਲਾ ਕੇ ਇੱਕ ਚੰਗੀ ਰੈਸਿਪੀ ਤਿਆਰ ਕਰ ਲਓ। ਵਰਤੋਂ ਤੋਂ ਪਹਿਲਾਂ, ਐਲਰਜੀ ਤੋਂ ਬਚਣ ਲਈ ਥੋੜ੍ਹੇ ਜਿਹੇ ਤੇਲ ਨੂੰ ਬਾਂਹ ਦੇ ਅੱਗਲੇ ਹਿੱਸੇ ‘ਤੇ ਟੈਸਟ ਕਰੋ।

ਹਾਲਾਂਕਿ, ਇਸ ਵਰਤੋਂ ਨੂੰ ਸਮਰਥਨ ਜਾਂ ਚੁਣੌਤੀ ਦੇਣ ਲਈ ਕੋਈ ਵਿਗਿਆਨਕ ਸਬੂਤ  ਨਹੀਂ ਹੈ।

ਸਿਰ ਦਰਦ ਅਤੇ ਮਾਈਗਰੇਨ

ਮੱਥੇ ‘ਤੇ ਪੈਪਰਮਿੰਟ ਦਾ ਤੇਲ ਪਤਲਾ ਕਰਕੇ ਲਗਾਉਣ ਨਾਲ ਇਹ ਸਿਰ ਦਰਦ ਅਤੇ ਟੈਂਸ਼ਨ ਦੇ ਇਲਾਜ ਵਿੱਚ ਕਾਰਗਰ ਪਾਇਆ ਗਿਆ ਹੈ।

ਅਮਰੀਕੀ ਫੈਮਿਲੀ ਫਿਜੀਸ਼ੀਅਨ (American Family Physician) ਦੇ ਇੱਕ ਲੇਖ ਵਿੱਚ ਇਹ ਵਰਣਨ ਕੀਤਾ ਗਿਆ ਹੈ ਕਿ ਇਸਦੇ ਨਰਮ ਮਾਸਪੇਸ਼ੀ ‘ਤੇ ਆਰਾਮਦਾਇਕ ਪ੍ਰਭਾਵ ਹੁੰਦੇ ਹਨ ਅਤੇ ਇਹ ਬੇਰੀਅਮ ਐਨੀਮਾ (barium enema) ਦੇ ਦੌਰਾਨ ਵੱਡੀ ਆਂਤ ਵਿੱਚ ਮਰੋੜ ਦਾ ਅਨੁਭਵ ਕਰ ਰਹੇ ਲੋਕਾਂ ਲਈ ਕੁੱਝ ਰਾਹਤ ਪ੍ਰਦਾਨ ਕਰਦਾ ਹੈ।

ਲੇਖਕਾਂ ਨੇ ਦੋ ਪਰੀਖਣਾਂ ਨੂੰ ਪ੍ਰਮਾਣਿਤ ਕਰਦੇ ਹੋਏ ਕਿਹਾ ਕਿ ਪੈਪਰਮਿੰਟ ਤੇਲ ਦੀ ਵਰਤੋਂ ਕਰਨ ਨਾਲ ਸਿਰ ਦਰਦ ਅਤੇ ਟੈਂਸ਼ਨ ਦੇ ਲੱਛਣਾਂ ਤੋਂ ਰਾਹਤ ਪਾਉਣ ਵਿੱਚ ਸਹਾਇਤਾ ਕਰ ਸਕਦਾ ਹੈ। ਉਨ੍ਹਾਂ ਵਿੱਚੋਂ ਇੱਕ ਅਜ਼ਮਾਇਸ਼ ਵਿੱਚ ਪੈਪਰਮਿੰਟ ਤੇਲ ਨੂੰ ਦਰਦ ਤੋਂ ਛੁਟਕਾਰਾ ਪਾਉਣ ਲਈ ਟਾਇਲੇਨੌਲ ਜਾਂ ਪੈਰਾਸੀਟਾਮੋਲ ਜਿੰਨਾ ਪ੍ਰਭਾਵਸ਼ਾਲੀ ਪਾਇਆ ਗਿਆ ਹੈ।

ਜ਼ੁਕਾਮ ਅਤੇ ਫਲੂ

ਮੈਨਥੋਲ (Menthol), ਪੈਪਰਮਿੰਟ ਦਾ ਮੁੱਖ ਰਸਾਇਣਿਕ ਅੰਗ, ਇੱਕ ਪ੍ਰਭਾਵਸ਼ਾਲੀ ਡੀਕੋਨਜੈਸਟੈਂਟ (decongestant) ਹੈ। ਡੀਕੋਨਜੈਸਟੈਂਟ ਨੱਕ ਵਿੱਚ ਸੁੱਜੀਆਂ ਝਿੱਲੀਆਂ ਨੂੰ ਠੀਕ ਕਰਦੇ ਹਨ, ਜਿਸ ਨਾਲ ਸਾਹ ਲੈਣਾ ਸੌਖਾ ਹੋ ਜਾਂਦਾ ਹੈ।

ਮੈਨਥੋਲ ਵੀ ਇੱਕ ਐਕਸਪੈਕਟੋਰੈਂਟ (expectorant) ਹੈ। ਐਕਸਪੈਕਟੋਰੈਂਟ ਫੇਫੜਿਆਂ ਤੋਂ ਬਲਗਮ ਨੂੰ ਬਾਹਰ ਕੱਢ ਦਿੰਦੇ ਹਨ। ਐਕਸਪੈਕਟੋਰੈਂਟ ਖੰਘ ਵਾਲੇ ਲੋਕਾਂ ਲਈ ਵੀ ਮਦਦਗਾਰ ਹੈ।

ਅਮਰੀਕੀ ਕੈਮੀਕਲ ਸੁਸਾਇਟੀ ਦੁਆਰਾ 2015 ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ, ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ ਕਿ:

“ਇਸਦੇ ਵਿਸ਼ਾਲ ਰੋਗਾਣੂਨਾਸ਼ਕ ਗੁਣਾਂ ਦੇ ਅਧਾਰ ‘ਤੇ, ਓਲਬਾਸ ਚਮੜੀ ਅਤੇ ਸਾਹ ਦੀ ਨਾਲੀ ਦੇ ਗੁੰਝਲਦਾਰ ਲਾਗਾਂ ਦੇ ਇਲਾਜ ਲਈ ਇੱਕ ਲਾਭਦਾਇਕ ਏਜੰਟ ਹੋ ਸਕਦਾ ਹੈ।”

ਆਰ. ਹਮਉਦ, ਐਫ. ਸਪੋਰਰ, ਜੇ. ਰੀਕਲਿੰਗ, ਅਤੇ ਐਮ. ਵਿੰਕ, ਮੈਡੀਕਲ ਫੈਕਲਟੀ, ਰੁਪਰੇਕਟ ਕਾਰਲਸ ਯੂਨੀਵਰਸਿਟੀ

ਔਲਬਾਸ ਵਿੱਚ ਪੈਪਰਮਿੰਟ ਦਾ ਤੇਲ, ਯੁਕਲਿਪਟਸ ਤੇਲ ਅਤੇ ਕਾਜੂਪਟ ਤੇਲ ਸਮੇਤ ਵਾਸ਼ਪੀ ਤੇਲ ਦੇ ਅਰਕ ਹੁੰਦੇ ਹਨ। ਇਹ ਵਾਸ਼ਪੀ ਤੇਲ ਸਾਹ ਲੈਣ ਲਈ ਹੁੰਦੇ ਹਨ।

 

ਗਰਭ ਅਵਸਥਾ ਦੌਰਾਨ ਮਤਲੀ ਅਤੇ ਉਲਟੀਆਂ

ਪੈਪਰਮਿੰਟ ਦੇ ਤੇਲ ਤੋਂ ਗਰਭ ਅਵਸਥਾ ਵਿੱਚ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਮਾਹਵਾਰੀ ਨੂੰ ਚਾਲੂ ਕਰਨ ਲਈ ਜਾਣਿਆ ਜਾਂਦਾ ਹੈ।

ਗਰਭ ਅਵਸਥਾ ਦੇ ਦੌਰਾਨ ਮਤਲੀ ਦਾ ਅਨੁਭਵ ਕਰਨ ਵਾਲੀਆਂ ਬਹੁਤ ਸਾਰੀਆਂ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੈਪਰਮਿੰਟ ਦੇ ਵੱਖ-ਵੱਖ ਰੂਪਾਂ ਵਿੱਚ ਵਰਤਣ ਦੇ ਲਾਭ ਅਨੁਭਵ ਹੋਏ ਹਨ। ਹਾਲਾਂਕਿ, ਅਧਿਐਨ ਜਾਂ ਤਾਂ ਅਸਪਸ਼ਟ ਜਾਂ ਵਿਪਰੀਤ ਰਹੇ ਹਨ।

ਕਲੀਗਲਰ ਅਤੇ ਚੌਧਰੀ, ਵੱਖ ਵੱਖ ਉਦੇਸ਼ਾ ਲਈ ਪੈਪਰਮਿੰਟ ਦੇ ਤੇਲ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਦੇ ਹੋਏ ਚਿਤਾਵਨੀ ਦਿੰਦੇ ਹਨ ਕਿ “ਪੈਪਰਮਿੰਟ ਦੇ ਤੇਲ ਦੀ ਵਰਤੋਂ ਮਾਹਵਾਰੀ ਨੂੰ ਸ਼ੁਰੂ ਕਰਨ ਲਈ ਕੀਤੀ ਜਾਂਦੀ ਹੈ ਅਤੇ ਗਰਭ ਅਵਸਥਾ ਦੌਰਾਨ ਇਸ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ।”

ਇਰਾਨ ਵਿੱਚ ਫਤੇਮੇਹ ਜ਼ਹਿਰਾ ਜਣਨ-ਸ਼ਕਤੀ ਅਤੇ ਨਪੁੰਸਕਤਾ ਸਿਹਤ ਖੋਜ ਕੇਂਦਰ ਦੇ ਖੋਜਕਰਤਾਵਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਪੁਦੀਨੇ ਨਾਲ ਗਰਭ ਅਵਸਥਾ ਦੌਰਾਨ ਮਤਲੀ ਅਤੇ ਉਲਟੀਆਂ ਲਈ ਕੋਈ ਫ਼ਰਕ ਨਹੀਂ ਪਾਇਆ।

ਇੱਕ ਗਰਭਵਤੀ ਔਰਤ ਨੂੰ ਕਿਸੇ ਵੀ ਕਾਰਨ ਲਈ ਪੈਪਰਮਿੰਟ ਤੇਲ ਵਰਤਣ ਤੋਂ ਪਹਿਲਾਂ ਡਾਕਟਰ ਨਾਲ ਗੱਲ ਕਰ ਲੈਣੀ ਚਾਹੀਦੀ ਹੈ।

 

ਕੀਮੋਥੈਰੇਪੀ-ਪ੍ਰੇਰਿਤ ਉਲਟੀਆਂ ਤੋਂ ਛੁਟਕਾਰਾ

ਕੀਮੋਥੈਰੇਪੀ ਦੇ ਦੌਰਾਨ ਕੈਂਸਰ ਦੇ ਮਰੀਜ਼ਾਂ ਲਈ ਮਤਲੀ ਅਤੇ ਉਲਟੀਆਂ, ਜਾਂ ਵੱਤ, ਆਮ ਮਾੜੇ ਅਸਰ ਹਨ। ਕੁੱਝ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਪੈਪਰਮਿੰਟ ਇਨ੍ਹਾਂ ਲੱਛਣਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦਾ ਹੈ।

ਈਕੈਂਸਰਮੈਡੀਕਲਸਾਇੰਸ (Ecancermedicalscience ) ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਪਲੈਸਬੋ ਦੀ ਤੁਲਨਾ ਵਿੱਚ, ਜਿਨ੍ਹਾਂ ਮਰੀਜ਼ਾਂ ਨੇ ਪੈਪਰਮਿੰਟ ਤੇਲ ਦੀ ਵਰਤੋਂ ਕੀਤੀ, ਉਨ੍ਹਾਂ ਵਿੱਚ “ਪਹਿਲੇ 24 ਘੰਟਿਆ ਵਿੱਚ ਵੱਤਾਂ ਦੀ ਤੀਬਰਤਾ ਅਤੇ ਸੰਖਿਆ ਵਿੱਚ ਮਹੱਤਵਪੂਰਨ ਕਮੀ ਆਈ ਹੈ।”

ਲੇਖਕਾਂ ਨੇ ਇਹ ਸਿੱਟਾ ਕੱਢਿਆ ਕਿ ਪੈਪਰਮਿੰਟ ਦੇ ਤੇਲ “ਰੋਗੀਆਂ ਵਿੱਚ ਵੱਤਾਂ ਦਾ ਇੱਕ ਸੁਰੱਖਿਅਤ ਅਤੇ ਅਸਰਦਾਰ ਇਲਾਜ ਹੋਣ ਦੇ ਨਾਲ-ਨਾਲ ਸਸਤਾ ਵੀ ਹੈ। ”

ਪੁਰਾਣੇ ਜ਼ਖ਼ਮਾਂ ਦਾ ਉਪਚਾਰ ਅਤੇ ਇਲਾਜ

ਜਰਨਲ ਏ.ਸੀ.ਐੱਸ (ACS) ਨੈਨੋ ਵਿੱਚ ਪ੍ਰਕਾਸ਼ਿਤ ਕੀਤੀ ਗਈ ਖੋਜ ਤੋਂ ਪਤਾ ਚੱਲਦਾ ਹੈ ਕਿ ਵਿਗਿਆਨੀਆਂ ਨੇ ਪੈਪਰਮਿੰਟ ਅਤੇ ਦਾਲਚੀਨੀ ਦੇ ਐਂਟੀਮਾਇਕਰੋਬਿਅਲ ਮਿਸ਼ਰਣ ਨੂੰ ਛੋਟੇ ਕੈਪਸੂਲ ਵਿੱਚ ਪੈਕ ਕਰਨ ਦਾ ਤਰੀਕਾ ਲੱਭਿਆ ਹੈ ਜੋ ਬਾਇਓਫਿਲਮਾਂ ਨੂੰ ਮਾਰ ਸਕਦਾ ਹੈ ਅਤੇ ਸਰਗਰਮੀ ਨਾਲ ਇਲਾਜ ਨੂੰ ਪ੍ਰੋਤਸਾਹਿਤ ਕਰ ਸਕਦਾ ਹੈ।

ਖੋਜਕਰਤਾਵਾਂ ਨੇ ਪੈਪਰਮਿੰਟ ਦੇ ਤੇਲ ਅਤੇ ਦਾਲਚੀਨੀ ਵਿੱਚ ਇਸਦੇ ਸੁਆਦ ਅਤੇ ਸੁੰਗਧ ਲਈ ਜ਼ਿੰਮ੍ਹੇਵਾਰ ਇੱਕ ਮਿਸ਼ਰਣ ਸਿਨਮੈਲਡਿਹਾਇਡਨੂੰ ਸੀਲੀਕਾ ਨੈਨੋਪਾਰਟਿਕਲ ਵਿੱਚ ਪੈਕ ਕੀਤਾ।

ਮਾਈਕਰੋਕੈਪਸੂਲ ਰਾਹੀਂ ਇਲਾਜ ਚਾਰ ਵੱਖ-ਵੱਖ ਕਿਸਮਾਂ ਦੇ ਬੈਕਟਰੀਆ ਦੇ ਵਿਰੁੱਧ ਪ੍ਰਭਾਵਸ਼ਾਲੀ ਸੀ, ਜਿਸ ਵਿੱਚ ਇੱਕ ਐਂਟੀਬਾਇਓਟਿਕ-ਰੋਧਕ ਦਬਾਅ ਵੀ ਸ਼ਾਮਲ ਸੀ। ਇਸ ਨੇ ਜ਼ਖ਼ਮ ਨੂੰ ਭਰਨ ਵਿੱਚ ਸਹਾਇਤਾ ਕਰਨ ਵਾਲੀ ਫਾਈਬਰੋਲਾਸਟ ਨਾਮਕ ਕੋਸ਼ਿਕਾ ਕਿਸਮ ਦੇ ਵਿਕਾਸ  ।ਨੂੰ ਵੀ ਉਤੇਜਿਤ ਕੀਤਾ।

ਜੋਖਿਮ ਅਤੇ ਸਾਵਧਾਨੀਆਂ

ਪੈਪਰਮਿੰਟ, ਕਈ ਹੋਰ ਜੜ੍ਹੀ-ਬੂਟੀਆਂ ਦੀ ਵਾਂਗ, ਹੋਰ ਜੜ੍ਹੀ-ਬੂਟੀਆਂ, ਪੂਰਕ ਜਾਂ ਦਵਾਈਆਂ ਦੇ ਨਾਲ ਅਸਰਦਾਰ ਹੋ ਸਕਦਾ ਹੈ। ਪੈਪਰਮਿੰਟ ਕੁੱਝ ਪ੍ਰਭਾਵਿਤ ਵਿਅਕਤੀਆਂ ਵਿੱਚ ਮਾੜੇ ਅਸਰਾਂ ਨੂੰ ਦੂਰ ਕਰ ਸਕਦਾ ਹੈ। ਪੈਪਰਮਿੰਟ ਤੋਂ ਐਲਰਜੀ ਹੋਣ ਦੀ ਸੰਭਾਵਨਾ ਵੀ ਹੈ।

ਜੋ ਕੋਈ ਵੀ ਪਹਿਲਾਂ ਹੀ ਦਵਾਈ ਲੈ ਰਿਹਾ ਹੈ, ਉਸ ਨੂੰ ਪੈਪਰਮਿੰਟ ਦਾ ਤੇਲ ਉਪਯੋਗ ਕਰਨ ਤੋਂ ਪਹਿਲਾ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ।

ਪੈਪਰਮਿੰਟ ਦਾ ਉਪਯੋਗ ਛੋਟੇ ਬੱਚਿਆਂ ਦੁਆਰਾ ਨਹੀਂ ਕੀਤਾ ਜਾਣਾ ਚਾਹੀਦਾ। ਚਿਹਰੇ ‘ਤੇ ਲਗਾਉਣ ਨਾਲ, ਇਹ ਸਾਹ ਲੈਣ ਵਿੱਚ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।

ਇਸਦੀ ਸਲਾਹ ਉਹਨਾਂ ਲੋਕਾਂ ਨੂੰ ਨਹੀਂ ਦਿੱਤੀ ਜਾਂਦੀ:

  • ਜਿਨ੍ਹਾਂ ਨੂੰ ਸ਼ੂਗਰ ਹੈ, ਕਿਉਂਕਿ ਇਹ ਹਾਈਪੋਗਲਾਇਸੀਮਿਆ (hypoglycemia), ਜਾਂ ਘੱਟ ਬਲੱਡ ਸ਼ੂਗਰ ਦੇ ਜੋਖਿਮ ਨੂੰ ਵਧਾ ਸਕਦਾ ਹੈ।
  • ਜਿਨ੍ਹਾਂ ਨੂੰ ਹਾਈਟੈਸ ਹਰਨੀਆ ਹੈ।
  • ਜਿਨ੍ਹਾਂ ਨੂੰ ਗੈਸਟਰੋਇਸੋਫੈਜੀਲ ਰਿਫਲੈਕਸ (GERD) ਬਿਮਾਰੀ ਹੈ

ਪੈਪਰਮਿੰਟ ਕੁੱਝ ਦਵਾਈਆਂ ਨਾਲ ਵੀ ਅਸਰਦਾਰ ਹੋ ਸਕਦਾ ਹੈ, ਜਿਨ੍ਹਾਂ ਵਿੱਚ ਇਹ ਸ਼ਾਮਲ ਹਨ:

  • ਸਾਈਕਲੋਸਪੋਰਿਨ, ਜੋ ਆਰਗਨ ਰਿਜੈਕਸ਼ਨ ਤੋਂ ਬਚਣ ਲਈ ਅੰਗ ਦਾਨ ਕਰਨ ਵਾਲੇ ਵਿਅਕਤੀਆਂ ਦੁਆਰਾ ਲਈ ਜਾਂਦੀ ਹੈ
  • ਪੇਪਸਿਡ ਅਤੇ ਹੋਰ ਦਵਾਈਆਂ ਜੋ ਪੇਟ ਵਿੱਚ ਅਮਲ ਨੂੰ ਘਟਾਉਂਦੀਆਂ ਹਨ
  • ਸ਼ੂਗਰ ਦੀਆਂ ਦਵਾਈਆਂ ਜੋ ਬਲੱਡ ਸ਼ੂਗਰ ਨੂੰ ਘਟਾਉਂਦੀਆਂ ਹਨ
  • ਹਾਈਪਰਟੈਨਸ਼ਨ, ਜਾਂ ਹਾਈ ਬਲੱਡ ਪ੍ਰੈਸ਼ਰ ਲਈ ਦਵਾਈਆਂ
  • ਉਹ ਦਵਾਈਆਂ ਜਿਨ੍ਹਾਂ ਨੂੰ ਜਿਗਰ ਦੁਆਰਾ ਮੇਟਾਬੋਲਾਇਜ਼ ਕੀਤਾ ਜਾਦਾ ਹੈ

 

ਇਸ ਨੂੰ ਐਂਟਐਸਿਡ ਨਾਲ ਨਹੀਂ ਵਰਤਿਆ ਜਾਣਾ ਚਾਹੀਦਾ। ਇਹ ਇਸ ਲਈ ਕਿਉਂਕਿ ਕੁੱਝ ਪੈਪਰਮਿੰਟ ਪੂਰਕ ਕੈਪਸੂਲ ਦੇ ਰੂਪ ਵਿੱਚ ਹੁੰਦੇ ਹਨ। ਉਨ੍ਹਾਂ ਦੀ ਪਰਤ ਬਹੁਤ ਤੇਜ਼ੀ ਨਾਲ ਟੁੱਟ ਸਕਦੀ ਹੈ ਜੇ ਮਰੀਜ਼ ਇਸਦੇ ਨਾਲ ਐਂਟਐਸਿਡ ਵੀ ਲੈ ਰਿਹਾ ਹੈ, ਜੋ ਦਿਲ ਵਿੱਚ ਜਲਣ ਨੂੰ ਵਧਾ ਦਿੰਦਾ ਹੈ।

ਪੈਪਰਮਿੰਟ ਦਾ ਇਸਤੇਮਾਲ ਦੰਦ ‘ਤੇ ਜੰਮੀਂ ਮੈਲ, ਛਾਲੇ, ਪਿਸ਼ਾਬ ਨਾਲੀ ਵਿੱਚ ਲਾਗ, ਅਤੇ ਮੂੰਹ ਦੀ ਜਲਨ ਸਮੇਤ ਹੋਰ ਸਥਿਤੀਆਂ ਦੀ ਦਵਾਈ ਤਿਆਰ ਕਰਨ ਲਈ ਵੀ ਕੀਤਾ ਜਾਂਦਾ ਹੈ।

ਡਾ. ਕਲਿਗਲਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ, ਅਮਰੀਕੀ ਫੈਮਿਲੀ ਫਿਜ਼ੀਸ਼ੀਅਨ ਵਿੱਚ ਲਿਖਦੇ ਹੋਏ, ਇਹ ਸਿੱਟਾ ਕੱਢਿਆ ਹੈ ਕਿ ਪੈਪਰਮਿੰਟ ਆਈ.ਬੀ.ਐੱਸ (IBS) ਦੇ ਕੁੱਝ ਲੱਛਣਾਂ ਦੇ ਇਲਾਜ ਵਿੱਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਪ੍ਰਤੀਤ ਹੁੰਦਾ ਹੈ, ਅਤੇ ਇਹ ਸਿਰ ਦਰਦ ਅਤੇ ਤਣਾਅ ਤੋਂ ਰਾਹਤ ਮਹਿਸੂਸ ਕਰਵਾਉਂਦਾ ਹੈ। ਹਾਲਾਂਕਿ, ਉਹ ਬਹੁਤ ਜ਼ਿਆਦਾ ਵਰਤੋਂ ਨਾ ਕਰਨ ਦੀ ਸਲਾਹ ਦਿੰਦੇ ਹਨ, ਕਿਉਂਕਿ ਜ਼ਿਆਦਾ ਮਾਤਰਾ ਲੈਣਾ ਜ਼ਹਿਰ ਦਾ ਕਾਰਨ ਬਣ ਸਕਦੀ ਹੈ।

ਇਸਦੀ ਪ੍ਰਭਾਵਸ਼ੀਲਤਾ ਜਾਂ ਸੁਰੱਖਿਆ ਦੀ ਪੁਸ਼ਟੀ ਕਰਨ ਲਈ ਕੋਈ ਵਿਗਿਆਨਕ ਸਬੂਤ ਨਹੀਂ ਹਨ, ਯੂਨੀਵਰਸਿਟੀ ਔਫ ਮੈਰੀਲੈਂਡ ਮੈਡੀਕਲ ਸੈਂਟਰ (UMM) ਨੇ ਨੋਟ ਕੀਤਾ ਹੈ ਕਿ ਪੈਪਰਮਿੰਟ ਕੁੱਝ ਕਿਸਮਾਂ ਦੇ ਵਾਇਰਸ, ਉੱਲੀ ਅਤੇ ਬੈਕਟੀਰੀਆ ਨੂੰ ਮਾਰ ਸਕਦਾ ਹੈ।

Leave a Reply

Your email address will not be published. Required fields are marked *