ਚੁਕੰਦਰ (Beetroot)

ਚੁਕੰਦਰ, ਜਿਸਨੂੰ ਬੀਟ (Beet) ਵੀ ਕਿਹਾ ਜਾਂਦਾ ਹੈ, ਹਾਲ ਵਿੱਚ ਹੀ ਕੀਤੇ ਗਏ ਅਧਿਐਨਾਂ ਦੇ ਕਾਰਣ ਇੱਕ ਨਵੇਂ ਸੁਪਰ ਫੂਡ ਦੇ ਰੂਪ ਵਿੱਚ ਮਸ਼ਹੂਰ ਹੋ ਰਿਹਾ ਹੈ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬੀਟ ਅਤੇ ਚੁਕੰਦਰ ਦਾ ਰਸ ਐਥਲੈਟਿਕ ਪ੍ਰਦਰਸ਼ਨ (athletic performance) ਵਿੱਚ ਸੁਧਾਰ ਕਰ ਸਕਦਾ ਹੈ, ਬਲੱਡ ਪ੍ਰੈਸ਼ਰ ਨੂੰ ਘੱਟ ਕਰ ਸਕਦਾ ਹੈ ਅਤੇ ਖੂਨ ਦੇ ਪ੍ਰਵਾਹ ਨੂੰ ਵਧਾ ਸਕਦਾ ਹੈ।

ਅਜਿਹਾ ਇਸ ਵਿੱਚ ਪਾਈ ਜਾਣ ਵਾਲੀ ਨਾਈਟ੍ਰੇਟ (nitrate) ਦੀ ਭਰਪੂਰ ਮਾਤਰਾ ਕਾਰਨ ਹੁੰਦਾ ਹੈ ਜੋ ਸਰੀਰ ਵਿੱਚ ਨਾਈਟ੍ਰਿਕ ਆਕਸਾਈਡ ਦੀ ਮਾਤਰਾ ਵਧਾਉਣ ਅਤੇ ਦਿਲ ਅਤੇ ਨਾੜੀਆਂ ਦੀ ਤੰਦਰੁਸਤੀ ਵਿੱਚ ਭੂਮਿਕਾ ਨਿਭਾਉਂਦਾ ਹੈ।

ਚੁਕੰਦਰ ਵਿੱਚ ਫੋਲੇਟ ਅਤੇ ਮੈਂਗਨੀਜ਼ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਅਤੇ ਇਸ ਵਿੱਚ ਥਾਇਮੀਨ, ਰੀਬੋਫਲੇਵਿਨ, ਵਿਟਾਮਿਨ B-6, ਪੈਂਟੋਥੇਨਿਕ ਐਸਿਡ, ਕੋਲੀਨ, ਬੀਟੇਨ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਜ਼ਿੰਕ, ਕਾਪਰ ਅਤੇ ਸੇਲੇਨੀਅਮ ਵੀ ਪਾਇਆ ਜਾਂਦਾ ਹੈ।

ਚੁਕੰਦਰ ਦੇ ਕੀ ਲਾਭ ਹਨ?

  • ਲਾਭ
  • ਪੋਸ਼ਣ
  • ਖੁਰਾਕ
  • ਜੋਖਮ

ਚੁਕੰਦਰ ਸੁਪਰਫੂਡ ਦੇ ਤੌਰ ‘ਤੇ ਮਸ਼ਹੂਰ ਹੋ ਰਿਹਾ ਹੈ। ਨਵੇ ਅਧਿਐਨ ਦਾਅਵਾ ਕਰਦੇ ਹਨ ਕਿ ਬੀਟ ਅਤੇ ਚੁਕੰਦਰ ਦਾ ਜੂਸ ਐਥਲੈਟਿਕ ਪ੍ਰਦਰਸ਼ਨ ਵਿੱਚ ਸੁਧਾਰ ਕਰ ਸਕਦਾ ਹੈ, ਬਲੱਡ ਪ੍ਰੈਸ਼ਰ ਨੂੰ ਘੱਟ ਕਰ ਸਕਦਾ ਹੈ ਅਤੇ ਖੂਨ ਦੇ ਪ੍ਰਵਾਹ ਨੂੰ ਵਧਾ ਸਕਦਾ ਹੈ।

ਚੁਕੰਦਰ ਸ਼ੂਗਰ ਬੀਟ ਦੀ ਪ੍ਰਜਾਤੀ ਤੋਂ ਆਇਆ ਹੈ। ਹਾਲਾਂਕਿ ਇਹ ਅਨੁਵੰਸ਼ਿਕ ਅਤੇ ਪੋਸ਼ਣ-ਸਮੱਗਰੀ ਕਰਕੇ ਇਸ ਤੋਂ ਅਲੱਗ ਹੈ। ਸ਼ੂਗਰ ਬੀਟ ਚਿੱਟੇ ਹੁੰਦੇ ਹਨ ਅਤੇ ਨਿਰਮਾਤਾ ਚੀਨੀ ਅਤੇ ਮਿੱਠੇ ਪਕਵਾਨ ਤਿਆਰ ਕਰਨ ਲਈ ਇਨ੍ਹਾਂ ਦੀ ਵਰਤੋਂ ਕਰਦੇ ਹਨ। ਲਾਲ ਜਾਂ ਸੁਨਹਿਰੀ ਚੁਕੰਦਰ ਤੋਂ ਚੀਨੀ ਬਣਾਉਣਾ ਸੰਭਵ ਨਹੀਂ ਹੈ।

ਇਹ ਲੇਖ ਪ੍ਰਸਿੱਧ ਭੋਜਨਾਂ ਦੇ ਸਿਹਤ ਸੰਬੰਧੀ ਲਾਭਾਂ ਬਾਰੇ ਲੇਖਾਂ ਦੇ ਸਮੂਹ ਦਾ ਇੱਕ ਹਿੱਸਾ ਹੈ। ਇਸ ਲੇਖ ਵਿੱਚ ਅਸੀਂ ਚੁਕੰਦਰ ਦੇ ਸ਼ਕਤੀਸ਼ਾਲੀ ਸਿਹਤ ਸੰਬੰਧੀ ਲਾਭਾਂ ਅਤੇ ਇਸਦੇ ਪੋਸ਼ਣ ਸੰਬੰਧੀ ਸਮੱਗਰੀ ਨੂੰ ਦੇਖਦੇ ਹਾਂ।

ਲਾਭ

ਚੁਕੰਦਰ ਸੰਭਾਵਿਤ ਸਿਹਤ ਸੰਬੰਧੀ ਲਾਭਾਂ ਦੀ ਇੱਕ ਸ਼੍ਰੇਣੀ ਪ੍ਰਦਾਨ ਕਰਦਾ ਹੈ ਜਿਵੇਂ ਕਿ ਬਲੱਡ ਪ੍ਰੈਸ਼ਰ ਨੂੰ ਘੱਟ ਕਰਨਾ, ਪਾਚਨ ਵਿੱਚ ਸੁਧਾਰ ਅਤੇ ਸ਼ੂਗਰ ਦੇ ਜੋਖਮ ਨੂੰ ਘੱਟ ਕਰਨਾ।

ਦਿਲ ਦੀ ਅਰੋਗਤਾ ਅਤੇ ਬਲੱਡ ਪ੍ਰੈਸ਼ਰ

ਚੁਕੰਦਰ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।

2015 ਦੇ ਇੱਕ ਅਧਿਐਨ ਵਿੱਚ ਹਾਈ ਬਲੱਡ ਪ੍ਰੈਸ਼ਰ ਵਾਲੇ 68 ਲੋਕਾਂ ਵਿੱਚ 250 ਮਿਲੀਲੀਟਰ ਚੁਕੰਦਰ ਦਾ ਜੂਸ ਪੀਣ ਦੇ ਪ੍ਰਭਾਵਾਂ ਦੀ ਜਾਂਚ ਕੀਤੀ ਗਈ।

ਖੋਜਕਾਰੀਆਂ ਨੇ ਪਾਇਆ ਕਿ ਅਜਿਹਾ ਕਰਨ ਨਾਲ ਇਨਗੈਸ਼ਨ ਤੋਂ ਬਾਅਦ ਬਲੱਡ ਪ੍ਰੈਸ਼ਰ ਵਿੱਚ ਮਹੱਤਵਪੂਰਨ ਕਮੀ ਆਈ ਹੈ।

ਉਨ੍ਹਾਂ ਸੁਝਾਉਂਦੇ ਹਨ ਕਿ ਚੁਕੰਦਰ ਦੇ ਜੂਸ ਵਿੱਚ ਨਾਈਟ੍ਰੇਟ ਦੀ ਭਰਪੂਰ ਮਾਤਰਾ ਹੋਣ ਕਰਕੇ ਇਹ ਇਸਦਾ ਐਂਟੀਹਾਈਪਰਟੇਂਸਿਵ ਪ੍ਰਭਾਵ ਸੀ। ਉਹ ਨਾਈਟ੍ਰੇਟ ਨਾਲ ਭਰਪੂਰ ਸਬਜੀਆਂ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ ਜੋ ਕਿ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਦਾ ਸੌਖਾ ਤਰੀਕਾ ਹੈ।

ਹਾਲਾਂਕਿ, ਲੋਕਾਂ ਨੂੰ ਡਾਕਟਰ ਨਾਲ ਗੱਲ ਕੀਤੇ ਬਿਨਾਂ ਬਲੱਡ ਪ੍ਰੈਸ਼ਰ ਦੀ ਦਵਾਈ ਲੈਣੀ ਬੰਦ ਨਹੀਂ ਕਰਨੀ ਚਾਹੀਦੀ।

ਹਾਈ ਬਲੱਡ ਪ੍ਰੈਸ਼ਰ, ਦਿਲ ਸੰਬੰਧੀ ਰੋਗ ਲਈ ਪ੍ਰਮੁੱਖ ਜੋਖਮ ਕਾਰਕ ਹੈ। ਖੁਰਾਕ ਵਿੱਚ ਤਬਦੀਲੀਆਂ ਕਰਕੇ ਅਤੇ ਹੋਰ ਕਈ ਤਰੀਕਿਆਂ ਨਾਲ ਇਸ ਨੂੰ ਘੱਟ ਕਰਨਾ ਦਿਲ ਦੇ ਫੇਲ, ਦੌਰੇ, ਹਾਰਟ ਅਟੈਕ ਅਤੇ ਦਿਲ ਸੰਬੰਧੀ ਰੋਗਾਂ ਦੀਆਂ ਹੋਰ ਜਾਨਲੇਵਾ ਸਥਿਤੀਆਂ ਨੂੰ ਰੋਕਣ ਵਿੱਚ ਸਹਾਇਤਾ ਮਿਲ ਸਕਦੀ ਹੈ।

ਸ਼ੂਗਰ (Diabetes)

ਚੁਕੰਦਰ ਵਿੱਚ ਅਲਫਾ-ਲਿਪੋਇਕ ਐਸਿਡ (alpha-lipoic acid) ਨਾਮਕ ਇੱਕ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ। ਇਹ ਮਿਸ਼ਰਨ ਗਲੂਕੋਜ਼ ਪੱਧਰਾਂ ਨੂੰ ਘੱਟ ਕਰਨ ਅਤੇ ਇਨਸੋਲੀਨ ਦੀ ਸੰਵੇਦਨਸ਼ੀਲਤਾ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ।

2019 ਦੇ ਸਮੀਖਿਆ ਅਧਿਐਨ ਵਿੱਚ ਡਾਇਬੈਟਿਕ ਨਿਊਰੋਪੈਥੀ (Diabetic neuropathy) ਦੇ ਲੱਛਣਾਂ ‘ਤੇ ਅਲਫਾ-ਲਿਪੋਇਕ ਐਸਿਡ ਦੇ ਪ੍ਰਭਾਵਾਂ ਨੂੰ ਦੇਖਿਆ ਗਿਆ। ਖੋਜਕਾਰਾਂ ਨੇ ਪਾਇਆ ਕਿ ਅਲਫਾ-ਲਿਪੋਇਕ ਐਸਿਡ ਸਪਲੀਮੈਂਟਾਂ ਦੇ ਬਾਹਰੀ ਅਤੇ ਅੰਤਰਨਸੀ ਪ੍ਰਬੰਧਣ ਨੇ ਸ਼ੂਗਰ ਦੇ ਮਰੀਜ਼ਾਂ ਵਿੱਚ ਬਾਹਰੀ ਅਤੇ ਆਟੋਨੋਮਿਕ ਨਿਊਰੋਪੈਥੀ ਰੋਗ ਨੂੰ ਘੱਟ ਕੀਤਾ ਹੈ।

ਹਾਲਾਂਕਿ ਇਨ੍ਹਾਂ ਅਧਿਐਨਾਂ ਵਿੱਚ ਦਿੱਤੀ ਜਾਣ ਵਾਲੀ ਡੋਜ਼ ਚੁਕੰਦਰ ਵਿੱਚ ਪਾਈ ਜਾਣ ਵਾਲੀ ਡੋਜ਼ ਨਾਲੋਂ ਕਿਤੇ ਵੱਧ ਸੀ। ਉਪਲਬਧ ਸੋਧ ਤੋਂ ਅਜੇ ਛੋਟੀ ਖੁਰਾਕ ਨਾਲ ਸੰਬੰਧਿਤ ਮਾਤਰਾ ਦੇ ਪ੍ਰਭਾਵ ਸਪਸ਼ਟ ਨਹੀਂ ਹੋ ਪਾਏ ਹਨ।

ਪਾਚਨ ਅਤੇ ਨਿਯਮਿਤਤਾ

ਚੁਕੰਦਰ ਦਾ ਇੱਕ ਕੱਪ 3.18 ਗ੍ਰਾਮ ਫਾਇਬਰ ਪ੍ਰਦਾਨ ਕਰਦਾ ਹੈ। ਪਾਚਨ ਵਿੱਚ ਅਸਾਨੀ ਅਤੇ ਮਿਹਦੇ ਦੀ ਤੰਦਰੁਸਤੀ ਲਈ ਉਪਯੁਕਤ ਮਾਤਰਾ ਵਿੱਚ ਫਾਇਬਰ ਦਾ ਸੇਵਨ ਬਹੁਤ ਜ਼ਰੂਰੀ ਹੈ।

ਸੰਯੁਕਤ ਰਾਜ ਖੇਤੀਬਾੜੀ ਵਿਭਾਗ (USDA) ਦੇ ਅਨੁਸਾਰ, ਚੁਕੰਦਰ ਦਾ ਸਿੰਗਲ ਕੱਪ ਇੱਕ ਵਿਅਕਤੀ ਦੀ ਫਾਇਬਰ ਦੀ ਰੋਜ਼ਾਨਾ ਜ਼ਰੂਰਤ ਦੇ 8.81% ਨਾਲੋਂ ਵੀ ਵੱਧ ਹਿੱਸਾ ਪ੍ਰਦਾਨ ਕਰ ਸਕਦਾ ਹੈ ਜੋ ਉਨ੍ਹਾਂ ਦੀ ਉਮਰ ਅਤੇ ਲਿੰਗ ‘ਤੇ ਨਿਰਭਰ ਕਰਦਾ ਹੈ।

ਖੁਰਾਕ ਵਿੱਚ ਚੁਕੰਦਰ ਨੂੰ ਸ਼ਾਮਲ ਕਰਨਾ ਹੀ ਇੱਕ ਤਰੀਕਾ ਹੈ ਜਿਸ ਨਾਲ ਵਿਅਕਤੀ ਆਪਣੇ ਫਾਇਬਰ ਦੇ ਸੇਵਨ ਨੂੰ ਵਧਾ ਸਕਦਾ ਹੈ।

ਕਸਰਤ ਅਤੇ ਐਥਲੈਟਿਕ ਪ੍ਰਦਰਸ਼ਨ

ਕੁੱਝ ਅਧਿਐਨਾਂ ਵਿੱਚ ਪਾਇਆ ਗਿਆ ਕਿ ਚੁਕੰਦਰ ਦਾ ਜੂਸ ਆਕਸੀਜਨ ਦੀ ਮਾਤਰਾ ਵਿੱਚ ਸੁਧਾਰ ਕਰ ਸਕਦਾ ਹੈ ਜੋ ਮਾਸਪੇਸ਼ੀਆਂ ਲਈ ਕਸਰਤ ਕਰਦੇ ਹੋਏ ਜ਼ਰੂਰੀ ਹੁੰਦੀ ਹੈ। 2019 ਦੇ ਅਧਿਐਨ ਵਿੱਚ ਪਾਇਆ ਗਿਆ ਕਿ ਚੁੰਕਦਰ ਜੂਸ ਦੇ ਉੱਚ ਮਾਤਰਾ ਵਿੱਚ ਸੇਵਨ ਨੇ ਅਨੁਭਵੀ ਸਾਈਕਲ-ਚਾਲਕਾਂ ਦੇ ਸਮਾਂ-ਪਰੀਖਣ ਨਤੀਜਿਆਂ ਵਿੱਚ ਕਾਫੀ ਸੁਧਾਰ ਕੀਤਾ।

ਉਸੇ ਸਾਲ ਇੱਕ ਵੱਖਰੇ ਅਧਿਐਨ ਵਿੱਚ 12 ਰੀਐਕਸ਼ਨ ਐਕਟਿਵ ਮਹਿਲਾਵਾਂ ਵਲੰਟੀਅਰਾਂ ਦੀ ਜਾਂਚ ਕੀਤੀ ਗਈ। ਹਾਲਾਂਕਿ, ਖੋਜਕਾਰ ਇਹ ਨਹੀਂ ਜਾਣ ਪਾਏ ਕਿ ਚੁਕੰਦਰ ਦੇ ਜੂਸ ਨੇ ਭਾਗੀਦਾਰਾਂ ਦੇ ਐਥਲੈਟਿਕ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ ਹੈ।

ਇਸ ਲਈ, ਕਸਰਤ ਕਰਨ ਬਾਰੇ ਚੁਕੰਦਰ ਦੇ ਇਨ੍ਹਾਂ ਲਾਭਾਂ ਦੀ ਪੁਸ਼ਟੀ ਕਰਨ ਲਈ ਹੋਰ ਸੋਧ ਦੀ ਲੋੜ ਹੈ।

ਕੈਂਸਰ ਦੀ ਰੋਕਥਾਮ

2019 ਦੇ ਸਮੀਖਿਆ ਅਧਿਐਨਾਂ ਵਿੱਚ ਪਾਇਆ ਗਿਆ ਕਿ ਚੁਕੰਦਰ ਵਿੱਚ ਪਾਏ ਜਾਣ ਵਾਲੇ ਪਦਾਰਥ ਸੈੱਲਾਂ ਦੇ ਕੈਂਸਰ ਨੂੰ ਰੋਕ ਸਕਦੇ ਹਨ। ਅਜਿਹੇ ਪਦਾਰਥਾਂ ਵਿੱਚ ਬੀਟਾਲੇਨਜ਼ ਸ਼ਾਮਲ ਹੁੰਦੇ ਹਨ ਜੋ ਚੁਕੰਦਰ ਨੂੰ ਲਾਲ ਅਤੇ ਪੀਲਾ ਰੰਗ ਪ੍ਰਦਾਨ ਕਰਨ ਵਾਲੇ ਵਰਨਿਕ (pigments) ਹੁੰਦੇ ਹਨ।

ਸਿਹਤ ਮਾਹਰ ਕੈਂਸਰ ਦੇ ਜੋਖਮ ਨੂੰ ਘੱਟ ਕਰਨ ਲਈ ਮਿਆਰੀ ਤਰੀਕਿਆਂ ਦੀ ਥਾਂ ‘ਤੇ ਚੁਕੰਦਰ ਦੀ ਸਲਾਹ ਦੇ ਸਕਦੇ ਹਨ ਪਰ ਇਸ ਤੋਂ ਪਹਿਲਾਂ ਹੋਰ ਸੋਧ ਦੀ ਲੋੜ ਹੈ। ਇਸ ਸਥਿਤੀ ਦੇ ਜੋਖਮ ਨੂੰ ਘੱਟ ਕਰਨ ਵਿੱਚ ਉਨ੍ਹਾਂ ਦੇ ਕੁੱਝ ਕੰਮ ਹੋ ਸਕਦੇ ਹਨ।

ਪੋਸ਼ਣ (Nutrition)

ਕੱਚੇ ਚੁਕੰਦਰ ਦੇ ਇੱਕ ਕੱਪ ਵਿੱਚ ਇਹ ਤੱਤ ਸ਼ਾਮਲ ਹੁੰਦੇ ਹਨ:

  • 5 ਕੈਲੋਰੀ
  • 13 ਗ੍ਰਾਮ ਕਾਰਬੋਹਾਈਡਰੇਟ, ਜਿਸ ਵਿੱਚ 9.19 ਗ੍ਰਾਮ ਸ਼ੂਗਰ ਅਤੇ 3.81 ਗ੍ਰਾਮ ਫਾਇਬਰ ਸ਼ਾਮਲ ਹੁੰਦਾ ਹੈ
  • 19 ਗ੍ਰਾਮ ਪ੍ਰੋਟੀਨ

ਚੁਕੰਦਰ ਹੇਠ ਲਿਖੇ ਵਿਟਾਮਿਨ ਅਤੇ ਖਣਿਜ ਪਦਾਰਥ ਵੀ ਪ੍ਰਦਾਨ ਕਰ ਸਕਦਾ ਹੈ। ਇਹ ਪ੍ਰਤਿਸ਼ਤ USDA ਦੇ 2015-2020 ਦੇ ਖੁਰਾਕ ਸੰਬੰਧੀ ਦਿਸ਼ਾ-ਨਿਰਦੇਸ਼ਾਂ ਤੋਂ ਲਏ ਗਏ ਹਨ।

ਪੋਸ਼ਕ-ਤੱਤ ਬਾਲਗ ਦੀ ਦੈਨਿਕ ਜ਼ਰੂਰਤ ਦਾ ਪ੍ਰਤਿਸ਼ਤ
ਵਿਟਾਮਿਨ C 7.4%
ਵਿਟਾਮਿਨ A ਪੁਰਸ਼ਾਂ ਲਈ 0.3%, ਅਤੇ ਔਰਤਾਂ ਲਈ 0.39%
ਫੋਲੇਟ 37%
ਮੈਗਨੀਸ਼ੀਅਮ ਪੁਰਸ਼ਾਂ ਲਈ 7.83% ਅਤੇ ਔਰਤਾਂ ਲਈ 10.97%
ਫਾਸਫੋਰਸ 7.77%

 

ਚੁਕੰਦਰ ਵਿੱਚ ਥੋੜ੍ਹੀ ਮਾਤਰਾ ਵਿੱਚ ਇਹ ਤੱਤ ਵੀ ਪਾਏ ਜਾਂਦੇ ਹਨ:

  • ਕੈਲਸ਼ੀਅਮ
  • ਆਇਰਨ
  • ਥਾਇਮੀਨ
  • ਰਿਬੋਫਲੇਵਿਨ
  • ਵਿਟਾਮਿਨ B-6
  • ਕਾਪਰ
  • ਸੇਲੇਨੀਅਮ

ਚੁਕੰਦਰ ਦੀਆਂ ਹਰੀਆਂ ਪੱਤੀਆਂ ਵਿੱਚ ਡਾਈਟਰੀ ਨਾਈਟ੍ਰੇਟ ਦੇ ਉੱਚ ਪੱਧਰ ਪਾਏ ਜਾਂਦੇ ਹਨ। ਚੁਕੰਦਰ ਦੀਆਂ ਪਕਾਈਆਂ ਹੋਈਆਂ ਪੱਤੀਆਂ ਆਇਰਨ, ਵਿਟਾਮਿਨ C, ਵਿਟਾਮਿਨ A, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਫੋਲੇਟ ਦੇ ਉੱਤਮ ਸਰੋਤ ਹਨ।

ਖੁਰਾਕ (Diet)

ਲੋਕ ਚੁਕੰਦਰ ਨੂੰ ਭੁੰਨ ਕੇ, ਭਾਫ਼ ਨਾਲ ਪਕਾ ਕੇ, ਉਬਾਲ ਕੇ ਜਾਂ ਅਚਾਰ ਪਾ ਸਕਦੇ ਹਨ। ਉਹ ਇਨ੍ਹਾਂ ਨੂੰ ਕੱਚਾ ਵੀ ਖਾ ਸਕਦੇ ਹਨ।

ਹੇਠਾਂ ਦਿੱਤੇ ਗਏ ਟਿਪਸ ਮਜ਼ੇਦਾਰ ਤਰੀਕਿਆਂ ਨਾਲ ਚੁਕੰਦਰ ਦੇ ਪੋਸ਼ਣ ਸੰਬੰਧੀ ਲਾਭ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੇ ਹਨ:

  • ਚੁਕੰਦਰ ਨੂੰ ਛਿੱਲ ਕੇ ਇਸ ਵਿੱਚ ਤਾਜ਼ਾ ਸੰਤਰਾ, ਪੁਦੀਨਾ, ਅਨਾਨਾਸ, ਸੇਬ, ਨਿੰਬੂ ਅਤੇ ਅਦਰਕ ਮਿਲਾਓ। ਹੋਰ ਸਮੂਦ ਕਰਨ ਲਈ ਬਾਅਦ ਵਿੱਚ ਇਸਨੂੰ ਪੁਣ ਵੀ ਸਕਦੇ ਹੋ।
  • ਯਾਦ ਰਹੇ ਹੋਰ ਜੂਸ ਜਾਂ ਫਲ ਪਾਉਣ ਨਾਲ ਜੂਸ ਵਿੱਚ ਸ਼ੂਗਰ ਦੀ ਮਾਤਰਾ ਵੱਧ ਸਕਦੀ ਹੈ।
  • ਕੱਚੇ ਚੁਕੰਦਰ ਨੂੰ ਕੱਦੂਕਸ ਜਾਂ ਸਲਾਈਸ ਕਰੋ ਅਤੇ ਇਸਨੂੰ ਕੋਲੇਸਲਾਵ ਜਾਂ ਸਲਾਦ ਵਿੱਚ ਮਿਲਾਓ।
  • ਸੁਆਦ ਲਈ ਪਨੀਰ ਨਾਲ ਚੁਕੰਦਰ ਨੂੰ ਟੌਪ ਰੋਸਟ ਕਰੋ।
  • ਕੱਚੇ ਚੁਕੰਦਰ ਨੂੰ ਸਲਾਈਸ ਕਰੋ ਅਤੇ ਇਸਨੂੰ ਨਿੰਬੂ ਦੇ ਰਸ ਜਾਂ ਮਿਰਚ ਪਾਊਡਰ ਛਿੜਕ ਕੇ ਸਰਵ ਕਰੋ।
  • ਚੁਕੰਦਰ ਨੂੰ ਚੁਣਦੇ ਸਮੇਂ ਇਹ ਦੇਖ ਲਓ ਕਿ ਇਸਦਾ ਆਕਾਰ ਭਾਰੀ ਹੈ ਅਤੇ ਇਸਦੀ ਪਰਤ ਉੱਤੇ ਖ਼ਰਾਬ ਨਿਸ਼ਾਨ ਤਾਂ ਨਹੀਂ ਹਨ। ਜੇਕਰ ਚੁਕੰਦਰ ਦਾ ਉੱਪਰੀ ਹਿੱਸਾ ਅਜੇ ਵੀ ਹਰਾ ਹੈ ਤਾਂ ਇਨ੍ਹਾਂ ਨੂੰ ਤਾਜ਼ਾ ਦਿਖਣਾ ਚਾਹੀਦਾ ਹੈ ਨਾ ਕਿ ਮੁਰਝਾਇਆ ਹੋਇਆ।
  • ਚੁਕੰਦਰਾਂ ਨੂੰ ਕਈ ਦਿਨਾਂ ਲਈ ਸਟੋਰ ਕਰਨ ਲਈ ਇਨ੍ਹਾਂ ਨੂੰ ਸੀਲ ਕੀਤੇ ਗਏ ਬੈਗ ਵਿੱਚ ਰੈਫ੍ਰਿਜ਼ਰੇਟ ਕਰੋ।

ਜੋਖਮ (Risks)

ਚੁਕੰਦਰ ਦਾ ਜੂਸ ਪੀਣ ਨਾਲ ਪਿਸ਼ਾਬ ਜਾਂ ਮਲ ਲਾਲ, ਪਰਪਲ ਜਾਂ ਗੁਲਾਬੀ ਰੰਗ ਦਾ ਹੋ ਸਕਦਾ ਹੈ। ਹਾਲਾਂਕਿ ਇਹ ਖਤਰਨਾਕ ਹੋ ਸਕਦਾ ਹੈ ਪਰ ਇਹ ਮੈਡੀਕਲ ਚਿੰਤਾ ਦਾ ਕਾਰਨ ਨਹੀਂ ਹੋਣਾ ਚਾਹੀਦਾ। ਡਾਕਟਰ ਇਸਨੂੰ “ਬੀਟੋਰੀਆ (beeturia)” ਕਹਿੰਦੇ ਹਨ।

ਜਿਨ੍ਹਾਂ ਨੂੰ ਆਕਸੀਲੇਟ-ਟਾਈਪ ਗੁਰਦੇ ਦੀ ਪਥਰੀ ਹੈ ਉਨ੍ਹਾਂ ਨੂੰ ਜ਼ਿਆਦਾ ਚੁਕੰਦਰ ਖਾਣ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।

ਇਸ ਤੋਂ ਇਲਾਵਾ, ਅੰਤੜੀ ਰੋਗਾਂ ਜਾਂ ਇਰੀਟੇਬਲ ਬੋਵੈੱਲ ਸਿੰਡਰਾਮ (IBM) ਨਾਲ ਪੀੜਿਤ ਲੋਕ ਚੁਕੰਦਰ ਜੂਸ ਪੀਣ ਤੋਂ ਬਾਅਦ ਪੇਟ ਖ਼ਰਾਬ ਹੋਣਾ ਅਨੁਭਵ ਕਰ ਸਕਦੇ ਹਨ।

ਚੁਕੰਦਰ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ। ਹਾਲਾਂਕਿ ਲੋਕਾਂ ਨੂੰ ਸਿਹਤ ‘ਤੇ ਆਪਣੀ ਖੁਰਾਕ ਦੇ ਪ੍ਰਭਾਵਾਂ ਨੂੰ ਦੇਖਦੇ ਹੋਏ ਆਪਣੇ ਸਾਰੇ ਖਾਣ ਦੇ ਪੈਟਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਚੰਗੀ ਸਿਹਤ ਲਈ, ਅਜਿਹੇ ਭੋਜਨ ਦਾ ਸੇਵਨ ਵਧੀਆ ਹੁੰਦਾ ਹੈ ਜਿਸ ਵਿੱਚ ਭੋਜਨ ਅਤੇ ਪੋਸ਼ਕ ਤੱਤਾਂ ਦੀ ਇੱਕ ਲੜੀ ਸ਼ਾਮਲ ਹੋਵੇ।

ਪ੍ਰ:

ਕੀ ਚੁਕੰਦਰ ਜੂਸ ਦੇ ਰੂਪ ਵਿੱਚ ਜ਼ਿਆਦਾ ਪੌਸ਼ਟਿਕ ਹੁੰਦਾ ਹੈ?

ਉ:

ਚੁਕੰਦਰ ਦੇ ਜੂਸ ਵਿੱਚ ਫਾਇਬਰ ਨਹੀਂ ਹੁੰਦਾ ਅਤੇ ਰੋਜ਼ਾਨਾ ਦੀ ਵਿਟਾਮਿਨ C ਦੀ ਮਾਤਰਾ ਦਾ 0% ਹੁੰਦਾ ਹੈ। ਕੱਚੇ ਚੁਕੰਦਰ ਵਿੱਚ ਜ਼ਿਆਦਾ ਵਿਟਾਮਿਨ C ਅਤੇ ਫਾਇਬਰ ਹੁੰਦਾ ਹੈ।

ਇਸਦੀ ਤੁਲਨਾ ਵਿੱਚ ਪਕਾਏ ਹੋਏ ਬੀਟ ਟੌਪਸ ਅਸਲੀ ਪੌਸ਼ਟਿਕ ਪਾਵਰਹਾਊਸ ਹਨ।

Leave a Reply

Your email address will not be published. Required fields are marked *